ਭਾਈ ਵੀਰ ਸਿੰਘ ਸਾਹਿਤ: ਰਚਨਾਤਮਕ ਪ੍ਰਸੰਗ

Bhai Veer Singh Sahit: Rachnatmak Parsang

by: S.P. Singh (Dr.)


  • ₹ 300.00 (INR)

  • Hardback
  • ISBN: 978-93-87711-24-2
  • Edition(s): Jan-2018 / 1st
  • Pages: 144
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਪਤਨ ਤੋਂ ਬਾਅਦ, ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਪ੍ਰਬੰਧ ਵੱਲੋਂ ਸਿੱਖਾਂ ਦੀ ਸ਼ਨਾਖ਼ਤ ਨੂੰ ਖੋਰਾ ਲਾਉਣ ਤੇ ਪੰਜਾਬੀਆਂ ਨੂੰ ਧਾਰਮਿਕ ਦ੍ਰਿਸ਼ਟੀ ਤੋਂ ਖੰਡ ਵੰਡ ਦਾ ਪਾਤਰ ਬਨਾਉਣ ਦੇ ਏਜੰਡੇ ਨੂੰ ਸਮਝਦੇ ਹੋਏ, ਸਿੱਖ ਕੌਮ ਦੀਆਂ ਸਮੱਸਿਆਵਾਂ ਬਾਰੇ ਚਿੰਤਾ-ਚਿੰਤਨ ਤੇ ਭਵਿੱਖਮੁਖੀ ਯੋਜਨਾਬੰਦੀ ਕਰਨ ਲਈ, ਸਿੰਘ ਸਭਾ ਲਹਿਰ ਨੇ ਇਕ ਮਹੱਤਵਪੂਰਨ ਭੂਮਿਕਾ ਹੀ ਨਹੀਂ ਨਿਭਾਈ ਸਗੋਂ ਸਿੱਖਾਂ ਦੀ ਸ਼ਨਾਖ਼ਤ, ਵਕਾਰ ਤੇ ਸਤਿਕਾਰ ਬਹਾਲ ਕਰਨ ਲਈ, ਇਤਿਹਾਸਕ ਰੋਲ ਅਦਾ ਕੀਤਾ। ਇਸ ਲਹਿਰ ਦੇ ਪ੍ਰਭਾਵ ਸਦਕਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸਿੱਖਾਂ ਦੀ ਪੁਨਰ-ਜਾਗ੍ਰਿਤੀ ਲਈ ਜਿਹੜਾ ਟਕਸਾਲ, ਇਨਕਲਾਬੀ, ਪ੍ਰੇਰਨਾ ਮੂਲਕ ਤੇ ਇਤਿਹਾਸਕ ਚਰਿਤਰ ਵਾਲਾ ਕੰਮ ਕੀਤਾ, ਉਹ ਬੇਸ਼ੱਕ ਲਾਮਿਸਾਲ ਤੇ ਅਨੋਖਾ ਹੈ। ਚੀਫ਼ ਖਾਲਸਾ ਦੀਵਾਨ ਦੀ ਬਿਹਤਰ ਕਾਰਗੁਜ਼ਾਰੀ ਲਈ, ਗੁਰਮਤਿ ਤੇ ਸਿੱਖੀ ਦੇ ਉਦੇਸ਼ ਤੇ ਆਦਰਸ਼ਾਂ ਦੀ ਪੂਰਤੀ ਲਈ, ਨਿਰੰਤਰ ਯੋਜਨਾਬੱਧ ਤਰੀਕੇ ਨਾਲ, ਕੌਮ ਦੀ ਬਿਹਤਰੀ ਲਈ, ਕੰਮ ਕਰਨ ਵਾਲੇ ਇਸ ਮਹਾਨ ਵਿਦਵਾਨ, ਗੁਰਮੁਖਿ ਵਿਅਕਤੀ, ਚਿੰਤਕ ਤੇ ਸਾਹਿਤਕਾਰ ਦੀ ਸਿਰਜਣਾ ਬਾਰੇ ਪੁਨਰ-ਵਿਚਾਰ ਕਰਨ ਲਈ, ਇਸ ਸੱਤਵੀਂ ਪੁਸਤਕ ਦੀ ਪ੍ਰਕਾਸ਼ਿਤ ਕੀਤੀ ਗਈ ਹੈ। ਇਹਨਾਂ ਪੁਸਤਕਾਂ ਰਾਹੀਂ ਤਿੰਨੇ ਪੀੜ੍ਹੀਆਂ ਭਾਈ ਵੀਰ ਸਿੰਘ ਜੀ ਦੀ ਅਣਥੱਕ ਸੇਵਾ ਤੇ ਸਿੱਖੀ ਲਈ ਕੀਤੇ ਮਹਾਨ ਕਾਰਜ ਨੂੰ ਸਮਝ ਸਕਣਗੀਆਂ।