ਹੁਕਮੀ ਦੀ ਹਵੇਲੀ

Hukmi Di Haveli

by: Surjit Patar


  • ₹ 80.00 (INR)

  • ₹ 72.00 (INR)
  • Hardback
  • ISBN:
  • Edition(s): Jan-2004 / 1st
  • Pages: 79
  • Availability: Out of stock
ਨਾਟਕ “ਹੁਕਮੀ ਦੀ ਹਵੇਲੀ” ਜਾਗੀਰਦਾਰ ਦੀ ਮੌਤ ਨਾਲ ਸ਼ੁਰੂ ਹੁੰਦਾ ਹੈ । ਉਸਦੀ ਵਿਧਵਾ ਪਤਨੀ ਹੁਕਮੀ ਬਹੁਤ ਕੌੜੇ ਸੁਭਾਅ ਦੀ ਔਰਤ ਹੈ । ਉਸ ਨੇ ਆਪਣੀ ਬੁੱਢੀ ਮਾਂ ਮਾਲਾਂ ਨੂੰ ਇਕ ਕੋਠੜੀ ਵਿਚ ਤਾੜਿਆ ਹੋਇਆ ਹੈ ਤੇ ਆਪਣੀਆਂ ਪੰਜ ਧੀਆਂ ਨੂੰ ਉਹ ਹਰ ਪਲ ਆਪਣੀ ਬੇਕਿਰਕ ਨਜ਼ਰ ਹੇਠ ਰੱਖਦੀ ਹੈ । ਉਹ ਦਿਨ ਰਾਤ ਆਪਣੇ ਘਰ ਦੀ ਰੀਤ ਮਰਯਾਦਾ ਤੇ ਪਹਿਰਾ ਦੇ ਰਹੀ ਹੈ । ਉਹ ਨਹੀਂ ਚਾਹੁੰਦੀ ਕੋਈ ਉਸ ਦੇ ਖਾਨਦਾਨ ਦੀ ਇੱਜ਼ਤ ਆਬਰੂ ਤੇ ਉਂਗਲ ਧਰ ਸਕੇ । ਇਸ ਨਾਟਕ ਵਿਚ ਮੰਚ ਤੇ ਸਿਰਫ਼ ਨਾਰੀ ਕਿਰਦਾਰ ਹੀ ਆਉਂਦੇ ਹਨ, ਇੱਕੋ ਇਕ ਪੁਰਖ ਕਿਰਦਾਰ ਦਿਲਬਾਗ਼ ਦੇ ਆਉਣ ਜਾਣ ਦੀ ਸਿਰਫ਼ ਚਰਚਾ ਹੁੰਦੀ ਹੈ । ਅੰਤ ਪਿਛੋਕੜ ਵਿਚ ਹੁਕਮੀ ਇਸ ਕਿਰਦਾਰ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਬਚ ਨਿਕਲਦਾ ਹੈ ।

Related Book(s)

Book(s) by same Author