ਸੁਰ ਪੀਰੋ (ਧਰਮ, ਮਰਦ-ਸੱਤਾ ਤੇ ਪ੍ਰੇਮ-ਝਰੋਖਾ)

Sur Peero (Dharam, Mard-Sata Te Prem-Jharokha)

by: Sukhdev Singh


  • ₹ 400.00 (INR)

  • ₹ 340.00 (INR)
  • Hardback
  • ISBN: 81-7205-594-3
  • Edition(s): Aug-2018 / 1st
  • Pages: 206
ਪੀਰੋ ਪ੍ਰੇਮਣ (1810(?)-1872) ਪੰਜਾਬੀ ਦੀਆਂ ਮੁੱਢਲੀਆਂ ਕਵਿੱਤਰੀਆਂ ਵਿੱਚੋਂ ਹੈ, ਜਿਸ ਨੇ ਆਪਣੀ ਦਬੰਗ ਸ਼ਾਇਰੀ ਰਾਹੀਂ ਦਮਨਕਾਰੀ ਮਰਦਾਵੇਂ ਵਿਹਾਰ ਤੇ ਸਨਾਤਨੀ ਧਾਰਮਿਕ ਰੀਤ ਨੂੰ ਮੁੱਢੋਂ ਹੀ ਨਕਾਰ ਦਿੱਤਾ । ਜ਼ਿੰਦਗੀ ਅਤੇ ਮਰਦਾਵੀਂ ਚੌਧਰ ਵਾਲੇ ਸਮਾਜ ਨੇ ਉਸ ਦੀ ਜਿੰਨੀ ਕਰੜੀ ਪ੍ਰੀਖਿਆ ਲਈ, ਉਹ ਉਨੀ ਹੀ ਕੁੰਦਨ ਬਣ ਕੇ ਨਿਕਲੀ । ਪੀਰੋ ਦੀ ਸਾਮੰਤੀ ਨੈਤਿਕਤਾ ਤੋਂ ਬੇਨਿਆਜ਼ ਦਬੰਗ ਜੀਵਨ-ਸ਼ੈਲੀ, ਬੁੱਤ-ਸ਼ਿਕਨੀ ਰਚਨਾਤਮਿਕ ਊਰਜਾ ਅਤੇ ਤਲਖ਼-ਤੇਜ਼ਾਬੀ ਕਾਵਿ-ਭਾਸ਼ਾ ਉਸ ਦੀ ਸ਼ਕਤੀ ਤੇ ਸੀਮਾਵਾਂ ਦੋਵੇਂ ਬਣੀਆਂ । ਪੀਰੋ ਆਪਣੇ ਕਲਾਮ ਵਿਚ ਭਾਰਤੀ ਦਰਸ਼ਨ ਪਰੰਪਰਾ, ਵਿਭਿੰਨ ਧਰਮ-ਸ਼ਾਸਤਰੀ ਪਰੰਪਰਾਵਾਂ, ਸਾਮੀ ਤੇ ਭਾਰਤੀ ਦੇਵਮਾਲਾ, ਮਿਥਿਹਾਸਕ ਕਥਾਵਾਂ ਤੇ ਭਗਤੀ ਲਹਿਰ ਦੇ ਕਵੀਆਂ ਦੇ ਸੰਕਲਪਕ ਪਦਾਂ ਦਾ ਭਰਪੂਰ ਪ੍ਰਯੋਗ ਕਰਦੀ ਹੈ । ਪੀਰੋ ਦੀ ਕਾਵਿ-ਰਚਨਾ ਸਿਰਫ਼ ਨਾਰੀ ਹੋਂਦ ਨੂੰ ਸਥਾਪਤ ਕਰਨ ਲਈ ਗਤੀਸ਼ੀਲ ਹੀ ਨਹੀਂ, ਬਲਕਿ 19ਵੀਂ ਸਦੀ ਦੀ ਸਾਮੰਤੀ ਤੇ ਪਿੱਤਰੀ ਵਿਵਸਥਾ ਦੀਆਂ ਗੁੱਝੀਆਂ ਚਾਲਾਂ ਨੂੰ ਵੀ ਨੰਗਿਆਂ ਕਰਦੀ ਹੈ । ਇਹ ਪੁਸਤਕ ਇਸ ਦਬੰਗ ਸ਼ਾਇਰਾ ਦੀ ਸੰਪੂਰਨ ਰਚਨਾ ਨੂੰ ਪੇਸ਼ ਕਰਨ ਦਾ ਪ੍ਰਥਮ ਉਪਰਾਲਾ ਹੈ, ਜਿਸ ਨਾਲ ਇਸ ਕਾਲ ਦੇ ਸਮਾਜ-ਸਭਿਆਚਾਰਕ ਅਧਿਐਨ ਲਈ ਨਵੇਂ ਦਰੀਚੇ ਖੁੱਲ੍ਹ ਰਹੇ ਹਨ ।