ਗ਼ਦਰ ਲਹਿਰ ਦੀ ਲਹੂ-ਰੰਗੀ ਕਹਾਣੀ

Gadar Lehar Di Lahoo Rangi Kahani

by: Hira Singh Dard


  • ₹ 150.00 (INR)

  • Hardback
  • ISBN: 978-93-5204-513-6
  • Edition(s): Jan-2019 / 1st
  • Pages: 100
ਇਹ ਪੁਸਤਕ ਦੇਸ਼ ਭਗਤ ਸਾਹਿਤਕਾਰ ਗਿਆਨੀ ਹੀਰਾ ਸਿੰਘ ਦਰਦ ਜੀ ਦੀ ਰਚਨਾ ਹੈ। ਇਹ ਸੁਤੰਤਰਤਾ ਸੰਗਰਾਮ ਦੀ ਮਹਾਨ ਇਨਕਲਾਬੀ ਅਤੇ ਸਰਬ-ਸਾਂਝੀ ਗ਼ਦਰ ਲਹਿਰ ਦੇ ਜੁਝਾਰੂ ਸੰਗਰਾਮ ਅਤੇ ਲਾਸਾਨੀ ਕੁਰਬਾਨੀਆਂ ਭਰੀ ਬੀਰ ਗਾਥਾ ਹੈ। ਭਾਰਤੀਆਂ ਦੀ ਅਣਖ ਨੂੰ ਝੰਜੋੜ ਕੇ ਆਜ਼ਾਦੀ ਖਾਤਰ ਲੜਨਾ ਅਤੇ ਮਰਨਾ ਸਿਖਾਉਣ ਵਾਲੀ ਅਤੇ ਅੱਜ ਵੀ ਮਰਦਾ ਸਰੀਰਾਂ ਵਿੱਚ ਇਨਕਲਾਬੀ ਰੂਹ ਫੂਕਣ ਦੇ ਸਮਰੱਥ ਇਸ ਅਣਖੀਲੀ ਵਾਰਤਾ ਦੀਆਂ ਘਟਨਾਵਾਂ ਨੂੰ ਦਰਦ ਜੀ ਨੇ ਦੇਸ਼ ਭਗਤੀ ਵਿੱਚ ਰੰਗੀ ਅਤਿ ਸਰਲ ਭਾਸ਼ਾ ਵਿਚ ਮਣਕਿਆਂ ਵਾਂਗ ਪਰੋਇਆ ਹੈ। ਪੁਸਤਕ ਵਿੱਚ ਇਤਿਹਾਸਕਾਰਾਂ ਦੇ ਹਵਾਲਿਆਂ ਬਗੈਰ ਗ਼ਦਰ ਲਹਿਰ ਉੱਤੇ ਸੰਖੇਪ ਵਿਚਾਰ ਕਰਦਿਆ ਹਰ ਅਹਿਮ ਪਹਿਲੂ ਨੂੰ ਛੋਹਿਆ ਗਿਆ ਹੈ। ਵਰਨਣ ਅਜਿਹੀ ਬੀਰ-ਰਸੀ ਭਾਵਨਾ ਨਾਲ ਕੀਤਾ ਗਿਆ ਹੈ। ਜਿਸ ਨਾਲ ਲੋਕ ਮਨਾਂ ਵਿੱਚ ਦੇਸ਼ ਅਤੇ ਮਨੁੱਖ ਜਾਤੀ ਲਈ ਸੰਘਰਸ਼, ਕੌਮੀ-ਏਕਤਾ, ਸਰਬ-ਸਾਂਝੀਵਾਲਤਾ ਅਤੇ ਲੋਕ ਸੇਵਾ ਦੇ ਜਜ਼ਬੇ ਨੂੰ ਉਤਸ਼ਾਹ ਅਤੇ ਹੁਲਾਰਾ ਮਿਲਦਾ ਹੈ। ਇਹ ਤੱਥ ਵੀ ਉਭਰਦੇ ਹਨ ਕਿ ਗ਼ਦਰ ਲਹਿਰ ਦਾ ਭਾਰਤੀ ਆਜ਼ਾਦੀ ਦੇ ਇਤਿਹਾਸ ਵਿੱਚ ਸਨਮਾਨਯੋਗ ਸਥਾਨ ਹੈ, ਇਸ ਦੇ ਉਚਿੱਤ ਵਰਣਨ ਤੋਂ ਬਗੈਰ ਭਾਰਤੀ ਆਜ਼ਾਦੀ ਦਾ ਇਤਿਹਾਸ ਅਧੂਰਾ ਹੈ ਅਤੇ ਇਨਕਲਾਬੀ ਸੁਭਾਅ ਵਾਲਾ ਲੇਖਕ ਹੀ ਗ਼ਦਰ ਲਹਿਰ ਦੇ ਇਤਿਹਾਸ ਨੂੰ ਸਹੀ ਰੂਪ ਵਿੱਚ ਲਿਖ ਸਕਦਾ ਹੈ।

Book(s) by same Author