ਕਸ਼ਮੀਰ ਦੀ ਦਾਸਤਾਨ

Kashmir Di Dastan

by: A.S. Dulat
Translated by: Arvinder Johal


  • ₹ 395.00 (INR)

  • Hardback
  • ISBN: 978-93-5113-942-3
  • Edition(s): Jan-2018 / 1st
  • Pages: 392
ਇਹ ਪੁਸਤਕ ਕਸ਼ਮੀਰ ਵਿੱਚ ਹਾਲਾਤ ’ਤੇ ਹੌਲੀ ਹੌਲੀ ਕਾਬੂ ਪਾਉਣ ਦੀ ਲੰਬੀ ਦਾਸਤਾਨ ਬਿਆਨ ਕਰਦੀ ਹੈ। ਦੁੱਲਤ ਵੱਲੋਂ ਬਿਆਨ ਕੀਤੀ ਗਈ ਕਸ਼ਮੀਰ ਦੀ ਇਹ ਦਾਸਤਾਨ ਇੱਕ ਥ੍ਰਿਲਰ ਵਾਂਗ ਜਾਪਦੀ ਹੈ, ਜਿਸ ਵਿੱਚ ਦੁੱਲਤ ਕਸ਼ਮੀਰ ਨੂੰ ਦੇਸ਼ ਤੋਂ ਵੱਖ ਹੋਣ ਤੋਂ ਬਚਾਉਣ ਲਈ ਕੀਤੇ ਯਤਨਾਂ ਦੌਰਾਨ ਦਰਪੇਸ਼ ਮੁਸ਼ਕਲਾਂ ਅਤੇ ਅੰਤ ਸਫ਼ਲਤਾ ਹਾਸਲ ਕਰਨ ਦੇ ਸਮੁੱਚੇ ਅਮਲ ਨੂੰ ਵਿਸਥਾਰ ਨਾਲ ਸਾਂਝਾ ਕਰਦਾ ਹੈ। ਇਸ ਤੋਂ ਇਲਾਵਾ ਇਸ ਪੁਸਤਕ ਵਿੱਚ ਉਹ ਕਸ਼ਮੀਰ ਵਿੱਚ ਵਾਪਰਨ ਵਾਲੇ ਘਟਨਾਕ੍ਰਮ ਦੇ ਅਹਿਮ ਖਿਡਾਰੀਆਂ, ਉਹਨਾਂ ਦੀ ਸਿਆਸਤ, ਰਣਨੀਤੀਆਂ, ਮਨਸੂਬਿਆਂ ਅਤੇ ਸਰਹੱਦੋਂ ਪਾਰ ਦੀਆਂ ਵਿਘਨਕਾਰੀ ਤਾਕਤਾਂ ਦੀ ਬੇਰਹਿਮੀ ਤੇ ਬੇਕਿਰਕੀ ਤੋਂ ਜਾਣੂ ਕਰਵਾਉਂਦਾ ਹੈ । ਇਹ ਪੁਸਤਕ ‘ਕਸ਼ਮੀਰ ਦੀ ਦਾਸਤਾਨ’ ਭਾਰਤ ਦੇ ਗੜਬੜ ਵਾਲੇ ਇਸ ਸਭ ਤੋਂ ਖੂਬਸੂਰਤ ਪ੍ਰਦੇਸ਼ ਦੀ ਸਿਆਸਤ ਉੱਤੇ ਕਮਾਲ ਦੀ ਝਾਤ ਪਵਾਉਂਦੀ ਹੈ।