ਸੰਗੀਤਾਚਾਰਯ ਪੰਡਿਤ ਵਿਸ਼ਣੂ ਨਾਰਾਇਣ ਭਾਤਖੰਡੇ

Sangeetacharya Pandit Vishnu Narayan Bhatkhande

by: Devinder Kaur (Dr.)


  • ₹ 200.00 (INR)

  • ₹ 180.00 (INR)
  • Paperback
  • ISBN: 978-81-302-0402-4
  • Edition(s): reprint Jan-2017
  • Pages: 164
ਇਹ ਪੁਸਤਕ ਸੰਗੀਤਾਚਾਰਯ ਪੰਡਿਤ ਵਿਸ਼ਣੂ ਨਾਰਾਇਣ ਭਾਤਖੰਡੇ ਦਾ ਮੋਨੋਗ੍ਰਾਫ ਸੰਗੀਤ ਦੀ ਵਿਦਵਾਨ ਲੇਖਿਕਾ ਡਾ. ਦੇਵਿੰਦਰ ਕੌਰ ਨੇ ਕੀਤਾ ਹੈ । ਪੰਡਿਤ ਜੀ ਵੀਹਵੀਂ ਸਦੀ ਦੇ ਅਰੰਭ ਵਿਚ ਮਹਾਨ ਸੰਗੀਤ ਉਦਾਰਕ ਬਣ ਕੇ ਉੱਭਰੇ ਅਤੇ ਹਿੰਦੁਸਤਾਨੀ ਸੰਗੀਤ ਦੇ ਖੇਤਰ ਵਿਚ ਇਨ੍ਹਾਂ ਨੇ ਕ੍ਰਾਂਤੀਕਾਰੀ ਕਾਰਜ ਕੀਤੇ ਜੋ ਅੱਜ ਵੀ ਹਿੰਦੁਸਤਾਨੀ ਸੰਗੀਤ ਪੱਧਤੀ ਦਾ ਆਧਾਰ ਹਨ । ਇਸ ਮੋਨੋਗ੍ਰਾਫ ਦਾ ਸੰਜੀਵ ਚਿੱਤਰ ਪੇਸ਼ ਕਰਨ ਲਈ ਲੇਖਿਕਾ ਨੇ ਇਸ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਕਾਰਜ ਕੀਤਾ ਹੈ । ਪਹਿਲੇ ਭਾਗ ਵਿਚ ਪੰਡਿਤ ਭਾਤਖੰਡੇ ਦੇ ਪੂਰੇ ਜੀਵਨ ਦਾ ਲੇਖਾ ਜੋਖਾ, ਉਨ੍ਹਾਂ ਦੇ ਸੰਪੂਰਨ ਕਾਰਜ ਸਾਹਿਤ ਦਿੱਤਾ ਗਿਆ ਹੈ । ਦੂਜੇ ਭਾਗ ਵਿਚ ਪੰਡਿਤ ਭਾਤਖੰਡੇ ਦੇ ਕਾਰਜ ਸੱਥਲ ਭਾਵ ਉਨ੍ਹਾਂ ਦੀ ਸਿੱਖਿਆ ਸੰਸਥਾਵਾਂ ਤੇ ਉਨ੍ਹਾਂ ਦੀ ਕਾਰਜ ਪ੍ਰਨਾਲੀ, ਪ੍ਰਕਾਸ਼ਿਤ ਸੰਗੀਤ ਪੁਸਤਕਾਂ ਅਤੇ ਹਿੰਦੁਸਤਾਨੀ ਸੰਗੀਤ ਸੰਬੰਧੀ ਸਥਾਪਿਤ ਨਿਯਮ, ਜਿਨ੍ਹਾਂ ਦੀ ਪਾਲਣਾ ਅੱਜ ਵੀ ਕੀਤੀ ਜਾ ਰਹੀ ਹੈ, ਵਿਸਤਾਰ ਨਾਲ ਦਿੱਤਾ ਗਿਆ ਹੈ । ਪੁਸਤਕ ਦੇ ਤੀਜੇ ਭਾਗ ਵਿਚ ਸੰਗੀਤ ਸਿੱਖਿਆ ਸ਼ਾਸਤਰੀ ਦੇ ਰੂਪ ਵਿਚ ਪੰਡਿਤ ਜੀ ਵੱਲੋਂ ਕੀਤੇ ਸਾਰੇ ਕਾਰਜਾਂ ਦਾ ਵਿਸ਼ਲੇਸ਼ਣਾਤਮਿਕ ਅਧਿਐਨ ਰੂਪ ਨਾਲ ਕੀਤਾ ਗਿਆ ਹੈ ।