ਜ਼ਫ਼ਰਨਾਮਾ

Zafarnama

by: Piara Singh Padam (Prof.)


  • ₹ 80.00 (INR)

  • ₹ 68.00 (INR)
  • Hardback
  • ISBN: 81-7205-162-X
  • Edition(s): Jul-2017 / 7th
  • Pages: 152
  • Availability: In stock
‘ਗੁਰੂ ਗੋਬਿੰਦ ਸਿੰਘ ਜੀ’ ਦੁਆਰਾ ਲਿਖਿਆ ਜ਼ਫ਼ਰਨਾਮਾ ਅੱਜ ਵੀ ਰਣਸਿੰਗੇ ਵਾਂਙ ਹੱਕ ਸੱਚ ਦੀ ਅਵਾਜ਼ ਗੁੰਜਾਉਂਦਾ ਸੁਣਾਈ ਦਿੰਦਾ ਹੈ । ਇਹ ਭਗਤੀ ਤੇ ਸ਼ਕਤੀ ਦਾ ਸੰਗਮ ਹੈ, ਜਿਥੇ ਆਪ ਨੇ ਜੰਗੀ ਦਾਸਤਾਨ ਤੋਂ ਇਲਾਵਾ ਇਲਾਹੀ ਈਮਾਨ ਦਾ ਸਿਧਾਂਤ ਵੀ ਦ੍ਰਿੜਾਇਆ ਹੈ, ਉਥੇ ‘ਕੌਲੇ ਕੁਰਾਂ’ ਵਾਲੇ ਬੇਈਮਾਨ ਹੋ ਚੁੱਕੇ ਬਚਨ-ਭੰਗੀਆਂ ਦੀ ਵੀ ਚੰਗੀ ਛਿੱਲ ਲਾਹੀ ਹੈ । ਸਾਮਰਾਜ ਦੀਆਂ ਕਮਜ਼ੋਰੀਆਂ ਤੋਂ ਪਰਦਾ ਉਠਾ ਕੇ ਉਨ੍ਹਾਂ ਕੂੜਿਆਰਾਂ ਦੇ ਛਲ-ਫ਼ਰੇਬ ਤੇ ਕੁਟਿਲ ਚਾਲਾਂ ਨੂੰ ਨੰਗਿਆਂ ਕਰਨਾ ਇਸ ਨਿਪੁੰਨ ਅਤੇ ਨਿਰਭੈ ਯੋਧੇ ਗੁਰੂ ਦਾ ਹੀ ਕੰਮ ਸੀ; ਉਦੋਂ ਹੋਰ ਕੌਣ ਸੀ, ਜੋ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਇਉਂ ਵੰਗਾਰਦਾ । ਜ਼ਫ਼ਰਨਾਮਾ ਚੜ੍ਹਦੀ ਕਲਾ ਦਾ ਸਿਖ਼ਰ ਹੈ । ਇਹ ਸ਼ੇਰ ਦੀ ਉਹ ਭਬਕ ਹੈ, ਜੋ ਖੁਦਾ-ਪ੍ਰਸਤੀ, ਖੁਦਦਾਰੀ ਤੇ ਈਮਾਨਦਾਰੀ ਦਾ ਸਬਕ ਦਿੰਦੀ ਹੈ । ਇਸ ਪੁਸਤਕ ਵਿਚ ਜ਼ਫ਼ਨਾਮੇ ਤੋਂ ਬਿਨਾਂ ਪੰਜ ਹੋਰ ਨਾਮੇ ਸ਼ਾਮਲ ਕੀਤੇ ਗਏ ਹਨ, ਗੁਰੂ ਜੀ ਦਾ ਅਟੱਲ ਅਕਾਲੀ ਵਿਸ਼ਵਾਸ ਦੱਸਣ ਲਈ ਤੇ ਉਸ ਸਮੇਂ ਦੇ ਹਾਲਾਤ ਦੱਸਣ ਲਈ । ਜ਼ਫ਼ਰਨਾਮਾ ਤੇ ਸਾਕੀਨਾਮਾ ਦੇ ਛੰਦ ਦਸਮ ਗ੍ਰੰਥ ਵਿਚੋਂ ਲਏ ਗਏ ਹਨ ਅਤੇ ਬਾਕੀ ਤਿੰਨ ਜੰਗਨਾਮਾ, ਸਫ਼ਰਨਾਮਾ ਤੇ ਅਮਰਨਾਮਾ ਸਮਕਾਲੀ ਲਿਖਤਾਂ ਹਨ, ਜੋ ਉਸ ਸਮੇਂ ਤੇ ਚਾਨਣ ਪਾਉਂਦੀਆਂ ਹਨ । ਉਮੀਦ ਹੈ ਕਿ ਇਤਿਹਾਸ ਦੇ ਪਾਠਕ ਇਸ ਨਵੀਂ ਖੋਜ ਤੇ ਚਰਚਾ ਨੂੰ ਉਚਿਤ ਥਾਂ ਦੇਣਗੇ ।

               ਤਤਕਰਾ

-ਭੂਮਿਕਾ (ਜ਼ਫ਼ਰਨਾਮੇ ਦੀ ਵਿਥਿਆ) / 9

-ਜ਼ਫ਼ਰਨਾਮਾ (ਸ੍ਰੀ ਦਸਮੇਸ਼ ਜੀ) / 41

  • ਅੰਤਿਕਾ – ਜੰਗਨਾਮਾ (ਅਗਿਆਤ) / 80
  • ਅੰਤਿਕਾ – ਸਫ਼ਰਨਾਮਾ (ਦਰਬਾਰੀ ਢਾਡੀ) / 96
  • ਅੰਤਿਕਾ – ਅਮਰਨਾਮਾ (ਸ੍ਰੀ ਦਸਮੇਸ਼ ਢਾਡੀ) / 118
  • ਅੰਤਿਕਾ – ਸਾਕੀਨਾਮਾ (ਸ੍ਰੀ ਦਸਮੇਸ਼ ਜੀ) / 145
  • ਅੰਤਿਕਾ – ਅਰਜ਼ਨਾਮਾ (ਸ੍ਰੀ ਦਸਮੇਸ਼ ਜੀ, ਬੇਨਤੀ ਚੌਪਈ) / 149

 

Book(s) by same Author