ਵਗਦੇ ਪਾਣੀਆਂ ਦੇ ਗੀਤ

Vagde Panian De Geet

by: Ajit Singh Chandan


  • ₹ 50.00 (INR)

  • ₹ 42.50 (INR)
  • Paperback
  • ISBN: 81-7205-255-3
  • Edition(s): Jan-2001 / 1st
  • Pages: 112
  • Availability: In stock
ਇਹ ਕਾਵਿਮਈ ਵਾਰਤਕ 48 ਲੇਖਾਂ ਦਾ ਸੰਗ੍ਰਹਿ ਹੈ, ਜੋ ਸੁੱਚਜਾ ਜੀਵਨ ਜੀਊਣ ਲਈ ਹਾਂ-ਪੱਖੀ ਸੂਝ ਦਿੰਦੇ ਹਨ । ਲੇਖਕ ਅਨੁਸਾਰ, “ਜ਼ਿੰਦਗੀ ਇਕ ਭਰ ਵਗਦਾ ਦਰਿਆ ਹੈ । ਇਸ ਦਰਿਆ ਦੀ ਤੋਰ ਕਦੇ ਧੀਮੀ ਤੇ ਕਦੇ ਬਹੁਤ ਤੇਜ਼ ਹੋ ਜਾਂਦੀ ਹੈ । ਜਿਵੇਂ ਵਗਦੇ ਪਾਣੀਆਂ ਦਾ ਸੁਹੱਪਣ ਡਲ੍ਹਕਾਂ ਮਾਰਦਾ ਹੈ, ਇਵੇਂ ਹੀ ਜਦ ਸਰੀਰ ਵਿਚ ਲਹੂ ਦੌੜ ਰਿਹਾ ਹੋਵੇ ਤਾਂ ਇਨਸਾਨ ਸਾਰੀ ਦੁਨੀਆ ਨੂੰ ਗਾਹ ਸਕਦਾ ਹੈ । ਪਰਬਤ, ਪਹਾੜ, ਨਦੀਆਂ, ਨਾਲੇ ਤੇ ਉੱਚੀਆਂ ਚੋਟੀਆਂ ਉਸ ਲਈ ਕੋਈ ਮੁਸ਼ਕਿਲਾਂ ਨਹੀਂ ਖੜੀਆਂ ਕਰ ਸਕਦੀਆਂ ।“ ਇਨ੍ਹਾਂ ਲੇਖਾਂ ਦੇ ਵਿਸ਼ੇ ਜ਼ਿੰਦਗੀ ਨਾਲ, ਮਾਨਵਤਾ ਨਾਲ, ਧਰਤੀ ਨਾਲ ਸੰਬੰਧ ਰੱਖਦੇ ਹਨ । ਇਨ੍ਹਾਂ ਲੇਖਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਇਨ੍ਹਾਂ ਰਾਹੀਂ ਮਨੁੱਖੀ ਮਨ ਦੀਆਂ ਗਹਿਰਾਈਆਂ ਵਿਚ ਉੱਤਰ ਕੇ ਬਾਹਰੀ ਸੰਸਾਰ ਦੇ ਉੱਥੇ ਪੈਂਦੇ ਅਕਸ ਨੂੰ ਕਾਗ਼ਜ਼ ਉੱਤੇ ਸਾਕਾਰਦਾ ਹੈ । ਸੋ ਇਹ ਮਨੁੱਖੀ ਮਨ ਦੀ ਤਸਵੀਰਕਾਰੀ ਨਹੀਂ, ਚਿੱਤਰਕਾਰੀ ਹੈ ।

Related Book(s)

Book(s) by same Author