ਗੁਰਮਤਿ ਵਿਵੇਚਨ

Gurmat Vivechan




  • ₹ 60.00 (INR)

  • ₹ 54.00 (INR)
  • Hardback
  • ISBN: 81-7380-198-3
  • Edition(s): reprint Jan-1995
  • Pages: 144
  • Availability: In stock
ਇਸ ਪੁਸਤਕ ਵਿਚ ਗੁਰੂ ਸਾਹਿਬਾਂ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਭਗਤ ਕਵੀਆਂ ਬਾਰੇ ਵੀ ਲਿਖਿਆ ਗਿਆ ਹੈ। ਭਗਤ ਕਵੀਆਂ ਦੀ ਬਾਣੀ ਦੀ ਦਾਰਸ਼ਨਿਕ ਪਿੱਠ ਭੂਮੀ ਅਤੇ ਇਨ੍ਹਾਂ ਭਗਤਾਂ ਦੀ ਬਾਣੀ ਵਿਚੋਂ ਪ੍ਰਗਟ ਹੁੰਦੀਆਂ ਸਭਿਆਚਾਰਕ ਕੀਮਤਾਂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਪੁਸਤਕ ਵਿਚਲੇ ਸਮੁੱਚੇ ਵਿਵੇਚਨ ਨੂੰ ਗੁਰਬਾਣੀ ਤੇ ਆਧਾਰਤ ਰੱਖਣ ਦਾ ਯਤਨ ਕੀਤਾ ਗਿਆ ਹੈ ਅਤੇ ਏਸੇ ਲਈ ਇਸ ਪੁਸਤਕ ਦਾ ਨਾਮ ‘ਗੁਰਮਤਿ ਵਿਵੇਚਨ’ ਰੱਖਿਆ ਗਿਆ ਹੈ। ਇਸ ਪੁਸਤਕ ਵਿਚ ਗੁਰਬਾਣੀ ਦੀਆਂ ਵਰਤੀਆਂ ਗਈਆਂ ਟੁਕਾਂ ਦਾ ਆਧਾਰ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਹੈ। ਇਹ ਸ਼ਬਦਾਰਥ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪਿਆ ਹੋਇਆ ਹੈ। ਇਹ ਪੁਸਤਕ, ਗੁਰਮਤਿ ਚਿੰਤਨ ਬਾਰੇ ਨਿੱਗਰ ਤੇ ਸਪਸ਼ਟ ਦ੍ਰਿਸ਼ਟੀਕੋਣ ਪੇਸ਼ ਕਰੇਗੀ।