ਗੁਰਬਾਣੀ ਪੜ੍ਹਨ ਅਤੇ ਸਮਝਣ ਲਈ ਗੁਰਮੁਖੀ ਸਿਖਣੀ ਅਤਿ ਜ਼ਰੂਰੀ ਹੈ। ਆਪਣੇ ਅਨਮੋਲ ਵਿਰਸੇ ਅਤੇ ਇਤਿਹਾਸ ਨਾਲ ਜੁੜਨ ਲਈ ਵੀ ਸਾਨੂੰ ਬੱਚਿਆਂ ਨੂੰ ਗੁਰਮੁਖੀ ਜ਼ਰੂਰ ਸਿਖਾਉਣੀ ਚਾਹੀਦੀ ਹੈ। ਇਹ ਕੈਦਾ ਦੂਰ-ਦੁਰਾਡੇ ਪਰਦੇਸਾਂ ਵਿੱਚ ਵਸਦੇ ਬੱਚਿਆਂ ਲਈ ਉਚੇਚੇ ਤੌਰ ਤੇ ਤਿਆਰ ਕੀਤਾ ਗਿਆ ਹੈ। ਇਸ ਖ਼ੂਬਸੂਰਤ ਉਪਰਾਲੇ ਰਾਹੀਂ ਹੁਣ ਗੁਰਮੁਖੀ ਵਰਣਮਾਲਾ ਦੇ ਅਭਿਆਸ ਲਈ ਸੰਬੰਧਤ ਚਿੱਤਰਾਂ ਦੇ ਨਾਵਾਂ ਦੇ ਪਰਮਾਣਿਕ ਉਚਾਰਣ ਲਈ ਇਕ QR ਕੋਡ ਦਿੱਤਾ ਗਿਆ ਹੈ ਜਿਸ ਨੂੰ ਸਕੈਨ ਕਰਕੇ ਬੱਚਿਆਂ ਨੂੰ ਅੱਖਰ ਤੇ ਸ਼ਬਦ ਦੇ ਉਚਾਰਣ ਦਾ ਅਭਿਆਸ ਕਰਵਾਇਆ ਜਾ ਸਕਦਾ ਹੈ।