ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਪੁੱਤਰ

Sahibzade Zorawar Singh Ate Fateh Singh: Sri Guru Gobind Singh Ji de Surme Puttar

by: Daljeet Singh Sidhu
Translated by: Mohini Chawla


  • ₹ 110.00 (INR)

  • ₹ 99.00 (INR)
  • Paperback
  • ISBN: 9789382887928
  • Edition(s): Dec-2023 / 1st
  • Pages: 32
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਨੇ ਸਰਹਿੰਦ ਦੇ ਨਵਾਬ ਦਾ ਡੱਟ ਕੇ ਸਾਹਮਣਾ ਕੀਤਾ । ਉਨ੍ਹਾਂ ਦੇ ਮੁੱਖ ‘ਤੇ ਰੱਬੀ ਮਾਸੂਮੀਅਤ ਅਤੇ ਹਲੀਮੀ ਦਾ ਤੇਜ਼ ਸੀ ਪਰ ਇਸ ਨੂੰ ਉਨ੍ਹਾਂ ਦੀ ਕਮਜ਼ੋਰੀ ਨਹੀਂ ਸਮਿਝਆ ਜਾ ਸਕਦਾ ਸੀ । ਉਨ੍ਹਾਂ ਦੇ ਕਠੋਰ ਸ਼ਬਦਾ ਨੇ ਨਵਾਬ ਦੀ ਕਚਹਿਰੀ ਨੂੰ ਹਿਲਾ ਕੇ ਰਖ ਦਿੱਤਾ ਅਤੇ ਉਸਨੂੰ ਆਉਣ ਵਾਲੇ ਵਿਨਾਸ਼ ਦੀ ਚਿਤਾਵਨੀ ਦਿੱਤੀ । ਕੇਵਲ ਅੱਠ ਅਤੇ ਛੇ ਸਾਲ ਦੀ ਉਮਰ ਦੇ ਛੋਟੇ ਸਾਹਿਬਜ਼ਾਦੇ ਆਪਣੇ ਸੂਰਬੀਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੂਰਮੇ ਪੁੱਤਰ ਸਾਬਤ ਹੋਏ । ਅਨੰਦਪੁਰ ਦਾ ਕਿਲ੍ਹਾ ਛੱਡਣ ਉਪਰੰਤ ਅਪਣੇ ਮਾਤਾ-ਪਿਤਾ ਅਤੇ ਭਰਾਂਵਾ ਤੋਂ ਵਿਛੜਣ ਉਪਰੰਤ ਵੀ ਛੋਟੇ ਸਾਹਿਬਜ਼ਾਦਿਆਂ ਨੇ ਜ਼ੁਲਮੀ ਮੁਗਲ ਹਕੂਮਤ ਅੱਗੇ ਸਿੱਖ ਧਰਮ ਦੀ ਲਾਜ ਰੱਖੀ । ਆਪਣੀ ਦਾਦੀ ਮਾਤਾ ਗੁਜਰੀ ਜੀ ਦੇ ਮਾਰਗ ਦਰਸ਼ਨ ਅਤੇ ਹੌਂਸਲੇ ਸਦਕਾ ਬਹਾਦਰ ਬੱਚਿਆਂ ਨੇ ਸਿੱਖ ਧਰਮ ਦੀ ਸ਼ਾਨ ਨੂੰ ਬਰਕਰਾਰ ਰੱਖਿਆ । ਛੋਟੀਆਂ ਜਿੰਦਾਂ ਨੇ ਨਵਾਬ ਦੁਆਰਾ ਉਨ੍ਹਾਂ ਨੂੰ ਲਾਲਚ ਦੇਣ ਅਤੇ ਸਿੱਖ ਧਰਮ ਦਾ ਤਿਆਗ ਕਰਕੇ ਇਸਲਾਮ ਧਰਮ ਕਬੂਲਣ ਦੀਆਂ ਕੋਝੀਆਂ ਚਾਲਾ ਨੂੰ ਮੂੰਹ ਤੋੜ ਜਵਾਬ ਦਿੱਤਾ । ਜਦੋਂ ਉਨ੍ਹਾਂ ਨੂੰ ਤਸੀਹੇ ਅਤੇ ਮੌਤ ਤੱਕ ਦਾ ਡਰਾਵਾ ਵੀ ਦਿੱਤਾ ਗਿਆ ਤਾਂ ਵੀ ਉਹ ਦੁਸ਼ਮਣ ਸਾਹਮਣੇ ਮੁਸਕਰਾਂਦੇ ਰਹੇ । ਉਨ੍ਹਾਂ ਦੇ ਹੌਸਲਿਆਂ ਨੂੰ ਕੋਈ ਵੀ ਚੀਜ਼ ਤੋੜ ਨਾ ਸਕੀ ਅਤੇ ਨਾ ਹੀ ਉਨ੍ਹਾਂ ਨੇ ਆਪਣੇ ਸਿੱਖ ਧਰਮ ਦਾ ਪੱਲਾ ਛੱਡਿਆ । ਵਾਹਿਗੁਰੂ ਦੇ ਸਿਮਰਨ ਅਤੇ ਮਨਾਂ ਵਿੱਚ ਅਟੁੱਟ ਆਸਥਾ ਦੇ ਨਾਲ ਛੋਟੇ ਸਾਹਿਬਜ਼ਿਦਆਂ ਨੇ ਸ਼ਹਾਦਤ ਨੂੰ ਚੁੰਮਿਆ । ਉਨ੍ਹਾਂ ਦੀ ਦਾਦੀ ਜੀ ਦੀਆਂ ਅਸੀਸਾਂ ਅਤੇ ਪਰਮ ਪਿਤਾ ਪਰਮਾਤਮਾ ਦੀ ਅਪਾਰ ਕਿਰਪਾ ਨੇ ਉਨ੍ਹਾਂ ਨੂੰ ਹਮੇਸਾ ਲਈ ਅਮਰ ਕਰ ਦਿੱਤਾ । ਉਸ ਮਨਹੂਸ ਦਿਨ ਨੂੰ ਭਾਵੇਂ ਉਨ੍ਹਾਂ ਦੀਆਂ ਮ੍ਰਿਤ ਦੇਹਾਂ ਡਿੱਗ ਪਈਆਂ ਪਰ ਉਨ੍ਹਾਂ ਦੀਆਂ ਅਮਰ ਰੂਹਾਂ ਦੀ ਜਿੱਤ ਹੋਈ ਜਿਸ ਨੇ ਉਨ੍ਹਾਂ ਦੀ ਸ਼ਹੀਦੀ ਦੇਖਣ ਵਾਲਿਆਂ ਜਾਂ ਇਸ ਬਾਰੇ ਸੁਣਨ ਵਾਲਿਆਂ ਦੇ ਦਿਲੋ-ਦਿਮਾਗ ਤੇ ਇਕ ਅਮਿੱਟ ਛਾਪ ਛੱਡੀ ।

Book(s) by same Author