ਸਰਦੂਲ ਸਿੰਘ ਕਵੀਸ਼ਰ (1886-1963) ਪ੍ਰਸਿੱਧ ਸੁਤੰਤਰਤਾ ਸੰਗਰਾਮੀ, ਰਾਜਸੀ ਕਾਰਕੁੰਨ, ਧਾਰਮਿਕ-ਰਾਜਨੀਤਕ ਚਿੰਤਕ ਤੇ ਅੰਗਰੇਜ਼ੀ-ਪੰਜਾਬੀ ਦਾ ਉੱਘਾ ਪੱਤਰਕਾਰ ਸੀ। ਪ੍ਰੋਢ ਸਿੱਖ ਚਿੰਤਕ ਵਜੋਂ ਉਸ ਦੀਆਂ ਲਿਖਤਾਂ ਅਕਾਦਮਿਕ ਹਲਕਿਆਂ ਵਿਚ ਹਮੇਸ਼ਾ ਸਤਿਕਾਰੀਆਂ ਜਾਂਦੀਆਂ ਹਨ। ਸਿੱਖ ਸਮੁਦਾਇ ਅਤੇ ਰਾਸ਼ਟਰੀ ਰਾਜਨੀਤੀ ਦੇ ਵਿਸ਼ਲੇਸ਼ਣ ਸੰਬੰਧੀ ਕਵੀਸ਼ਰ ਦੀਆਂ ਮਾਨਤਾਵਾਂ ਅਤੇ ਮਾਪਦੰਡਾਂ ਦਾ ਸਰੋਤ ਸਿੱਖ ਧਰਮ ਦਰਸ਼ਨ ਅਤੇ ਗੁਰੂ-ਕਾਲ ਦਾ ਇਤਿਹਾਸ ਹੈ। ਉਸ ਦੀਆਂ ਸਾਰੀਆਂ ਲਿਖਤਾਂ ਵਿਚ ਉਸ ਦੀ ਧਾਰਮਿਕ ਪ੍ਰਤਿਬੱਧਤਾ ਸਪੱਸ਼ਟ ਦਿਖਾਈ ਦਿੰਦੀ ਹੈ। ਹੱਥਲੀ ਪੁਸਤਕ ਉਸ ਦੇ ਪੰਥਕ ਹੁਲਾਸ ਨੂੰ ਰਾਸ਼ਟਰੀ ਪਰਿਪੇਖ ਵਿਚ ਤਬਦੀਲ ਹੋਣ ਦੇ ਅਮਲ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਤੱਤਕਾਲੀ ਮੁੱਦਿਆਂ ਸੰਬੰਧੀ ਉਸ ਦੀਆਂ ਅਹਿਮ ਲਿਖਤਾਂ ਨੂੰ ਸੰਭਾਲਦੀ ਵੀ ਹੈ, ਜੋ ਕਿ ਵੀਹਵੀਂ ਸਦੀ ਦੇ ਪਹਿਲੇ ਅੱਧ ਦੇ ਸਿੱਖ ਇਤਿਹਾਸ ਬਾਰੇ ਪਰਮਾਣਿਕ ਜਾਣਕਾਰੀ ਦਾ ਖ਼ਜ਼ਾਨਾ ਹਨ।