ਵੈਸੇ ਤਾਂ ਇਤਿਹਾਸਕ ਗੁਰਦਵਾਰਿਆਂ ਦੀ ਗਿਣਤੀ ਦੋ ਸੌ ਤੋ ਉਤੇ ਹੈ, ਪਰ 1589 ਵਿਚ ਬਣਿਆ ਅੰਮ੍ਰਿਤਸਰ ਦਾ ਹਰਿਮੰਦਰ ਸਾਹਿਬ ਮੁੱਢ ਤੋਂ ਹੀ ਸਿੱਖਾਂ ਦਾ ਰੂਹਾਨੀ ਤੇ ਸੰਸਾਰਕ ਕੇਂਦਰ ਬਣਿਆ ਹੋਇਆ ਹੈ। ਹਰਿਮੰਦਰ ਸਾਹਿਬ ਤੇ ਅਕਾਲ ਤਖਤ ਬਹੁਤ ਚਿਰ ਤੋਂ ਸਿਖਾਂ ਦੀਆਂ ਧਾਰਮਕ-ਰਾਜਸੀ ਸਰਗਰਮੀਆਂ ਦਾ ਕੇਂਦਰ ਬਣੇ ਹੋਏ ਹਨ। ਹਰਿਮੰਦਰ ਸਾਹਿਬ ਹਮੇਸ਼ਾਂ ਵਾਂਗ ਪ੍ਰਭੂ-ਮਿਲਣ ਦੇ ਪ੍ਰੇਮੀਆਂ ਲਈ ਅਧਿਆਤਮਕ ਪ੍ਰੇਰਨਾ ਦਾ ਸੋਮਾ ਬਣਿਆ ਹੋਇਆ ਹੈ।