ਇਸ ਪੁਸਤਕ ਵਿਚ ਚੋਟੀ ਦੇ ਸੋਵੀਅਤ ਲਿਖਾਰੀਆਂ ਮਿਖਾਈਲ ਸ਼ੋਲੋਖੋਵ, ਅਲੇਕਸੇਈ ਤਾਲਸਤਾਏ, ਅਲੇਕਸਾਂਦਰ ਫਾਦੇਯੇਵ, ਕੋਨਸਤਾ ਨਤਿਨ ਸਿਮੋਨੋਵ, ਬੋਰਿਸ ਪੋਲੇਵੋਈ, ਯੂਰੀ ਬੋਨਦਾਰੇਵ, ਓਲਗਾ ਬੇਰਗੋਲਤਸ ਤੇ ਹੋਰਨਾਂ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ । ਇਨ੍ਹਾਂ ਲੇਖਕਾਂ ਵਿਚੋਂ ਕਈ, ਮਾਸਕੋ ਲਾਗੇ, ਵੋਲਗਾ ਕੰਢੇ, ਲੈਨਿਨਗ੍ਰਾਦ ਲਾਗੇ, ਪ੍ਰਾਗ ਤੇ ਬਰਲਿਨ ਵਿਚ ਤੇ ਹੋਰਨਾਂ ਥਾਵਾਂ ’ਤੇ ਹੋਈਆਂ ਲੜਾਈਆਂ ਦੇ ਚਸ਼ਮਦੀਦ ਗਵਾਹ ਹਨ ।