ਭਾਈ ਸਾਹਿਬ ਜੀ ਨੇ ਗੁਰਬਾਣੀ ਦੇ ਅਥਾਹ ਸਮੁੰਦਰ ਵਿਚੋਂ, “ਗੁਰਮਤਿ-ਕਰਮ-ਫਿਲਾਸਫੀ” ਬਾਰੇ ਸਾਰੇ ਵੀਚਾਰ, ਹਰ ਪਹਿਲੂ ਤੋਂ, ਹਰ ਪੱਖ ਤੋਂ, ਬੜੇ ਨਿਰਣੇ ਜਨਕ ਅਰ ਸਪੱਸ਼ਟ ਲਫ਼ਜ਼ਾਂ ਵਿਚ, ਇਸ ਪੁਸਤਕ ਵਿਚ ਅੰਕਿਤ ਕੀਤੇ ਹਨ । ਇਸ ਪੁਸਤਕ ਵਿਚ ਆਈ ਭਾਈ ਸਾਹਿਬ ਜੀ ਦੀ ਲਿਖਣ-ਸ਼ੈਲੀ ਭਾਵੇਂ ਕੋਮਲ ਤੇ ਨਰਮ ਨਹੀਂ, ਪਰ ਇਸ ਵਿਚ ਗ਼ਜ਼ਬ ਦੀ ਦ੍ਰਿੜ੍ਹਤਾ, ਜੁੰਬਸ਼ ਤੇ ਡੂੰਘਾਈ ਹੈ । ਇਸ ਗੁਰਮਤਿ ਜੀਵਨ ਦੀ ਜਗਿਆਸਾ ਦੀਆਂ ਲੋੜਾਂ ਦੀ ਪੂਰਨਤਾ ਦਾ ਅਖੁਟ ਭੰਡਾਰ ਹੈ ਤਤਕਰਾ ਮੁਖ ਬੰਦ / ੧ ਸੰਪਾਦਕੀ ਨੋਟ / ੮ ਉਥਾਨਕਾ / ੧੨ ‘ਕਰਮ’ ਪਦ ਦੇ ਅਰਥ / ੧੩ ਪੂਰਬਲੇ ਕਰਮਾਂ ਦਾ ਲੇਖਾ / ੧੪ ਕਰਮਾਂ ਦਾ ਚੱਕਰ ਕਿਵੇਂ ਚੱਲਿਆ / ੨੪ ਪੂਰਬਲੇ ਪੁੰਨ ਕਰਮ / ੨੬ ਭਾਗੁ / ੩੨ ਗੁਰੂ ਅਕਾਲ ਪੁਰਖ ਦਾ ਧਿਆਨ ਕਿਵੇਂ ਧਰੀਦਾ ਹੈ / ੩੪ ਕਰਮ-ਫਲ-ਪਰਦਾਤਾ ਗੁਰੂ ਕਰਤਾਰ / ੪੨ ਫ਼ਜ਼ਲ ਰਹਿਮਤ ਦੇ ਭਾਵ-ਅਰਥਾਂ ਵਿਚਿ ਕਰਮੁ / ੫੧ ਕਰਮ ਖੰਡ / ੫੧ ਨਦਰਿ / ੫੯ ਹੁਕਮ ਰਜ਼ਾਈ ਕਰਮ / ੭੧ ਕਾਰਣੁ ਕਰਤੇ ਵਸਿ ਕਰਮ / ੮੪ ਕਰਮ ਬਿਧਾਤਾ ਗੁਰੂ ਕਰਤਾਰ / ੯੬ ਕਰਮਾਂ ਉਪਰਿ ਨਿਬੇੜੇ / ੧੧੨ ਕਰੇ ਕਰਾਏ ਆਪਿ ਪ੍ਰਭੁ / ੧੨੧ ਕਰਮੁ ਕਹਾਂ ਤੇ ਆਇਆ / ੧੪੨ ਆਨਮਤ ਕਰਮ ਨਿਰਣੇ / ੧੪੬ ਆਨਮਤ ਕਰਮ ਪਾਖੰਡ ਨਿਖੇਧੀ / ੧੬੯ ਮਨਮੁਖਿ ਕਰਮ / ੨੦੫ ਲੋਕਾਚਾਰੀ ਹਉਮੈ ਬੰਧਨ ਬਿਆਪਤ ਮਨਮੁਖੀ ਕਰਮ / ੨੧੮ ਮਨਮਤਿ ਕਰਮ / ੨੨੨ ਤ੍ਰੈਗੁਣੀ ਤ੍ਰਿਬਿਧਿ ਕਰਮ / ੨੨੮ ਬਿਨੁ ਗੁਰ ਕਰਮ ਨ ਛੁਟਸੀ / ੨੪੩ ਗੁਰ ਕਾ ਸਬਦੁ ਕਾਟੇ ਕੋਟਿ ਕਰਮ / ੨੫੬ ਜੋਤਿ ਦੀ ਝਲਕ / ੨੫੭ ਅਕਾਲ ਪੁਰਖ ਦੀ ਮੂਰਤੀ / ੨੫੮ ਗੁਰਮਤਿ ਟਕਸਾਲੀ ਨਾਮ / ੨੬੫ ਬਿਨੁ ਸਿਮਰਨ ਕਰਮਾਂ ਦੀ ਨਿਸਫਲਤਾ / ੨੬੭ ਕਿਰਤ-ਕਰਮ / ੨੭੭ ਕਰਣੀ ਕੀਰਤਿ-ਹਰਿ ਕੀਰਤਿ ਕਰਮ / ੨੮੮ ਗੁਰਮੁਖਿ ਕਰਮ ਪ੍ਰਧਾਨ / ੨੯੬ ਨਾਮ ਅਭਿਆਸ ਦੀ ਗੁਰਮਤਿ ਜੁਗਤੀ / ੩੧੫ ਚਹੁੰਆਂ ਜੁਗਾਂ ਦਾ ਨਿਬੇੜਾ / ੩੧੯ ਤੱਤ ਗੁਰਮਤਿ ਕਰਮੁ ਸਰਬੋਤਮ / ੩੨੮ ਆਨਮਤਿ ਕਰਮਾਂ ਨਾਲੋਂ ਗੁਰਮਤਿ ਕਰਮ ਦੀ ਵਿਲੱਖਣਤਾ / ੩੪੪ ਅਧਿਆਤਮ ਕਰਮ / ੪੧੭ ਨਾਮ ਜਪਣ ਦੀ ਜੁਗਤੀ / ੪੨੨ ਨਿਰਬਾਣ ਪਦ ਦੀ ਪ੍ਰਾਪਤੀ / ੪੩੫ ਸਚਖੰਡ ਵਾਸੀ ਰੂਹਾਂ ਦਾ ਨਜਾਰਾ / ੪੫੪ ਕਦਮ-ਉਲਾਂਘ ਦੇ ਅਰਥਾਂ ਵਿਚ ਕਰਮ / ੪੬੪