ਗਿਆਨੀ ਦਿੱਤ ਸਿੰਘ ਦੀ ਚੋਣਵੀਂ ਰਚਨਾਵਲੀ

Gyani Ditt Singh Di Chonvi Rachnavali

by: Karnail Singh Somal


  • ₹ 1,400.00 (INR)

  • ₹ 1,260.00 (INR)
  • Hardback
  • ISBN: 978-81-302-0421-5
  • Edition(s): reprint Jan-2016
  • Pages: 1076
ਪ੍ਰਸਤੁਤ ਸੰਪਾਦਤ ਪੁਸਤਕ ਗਿਆਨੀ ਦਿੱਤ ਸਿੰਘ ਦੀ ਚੋਣਵੀਂ ਰਚਨਾਵਲੀ ਹੈ । ਗਿਆਨੀ ਦਿੱਤ ਸਿੰਘ ਨੇ ਬਤੌਰ ਸਿੱਖ ਚਿੰਤਕ ਉਨ੍ਹੀਵੀਂ ਸਦੀ ਦੀ ਪਿਛਲੀ ਚੌਥਾਈ ਵਿਚ ਵੱਡੀ ਭੂਮਿਕਾ ਨਿਭਾਈ ਹੈ । ਸੰਪਾਦਕ ਦੇ ਰੂਪ ਵਿਚ ਉਨ੍ਹਾਂ ਨੇ ਖਾਲਸਾ ਅਖਬਾਰ ਰਾਹੀਂ ਪੰਜਾਬੀ ਸਮਾਜ ਨੂੰ ਗੁਰਮਤਿ ਦੇ ਮੂਲ ਸਿਧਾਂਤਾਂ ਦੁਆਲੇ ਇਕੱਤਰ ਕਰਕੇ ਵਿਵਹਾਰਕ ਸਰਗਰਮੀ ਲਈ ਤਿਆਰ ਕੀਤਾ । ਇਸ ਕਾਰਜ ਲਈ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ ਸਾਹਿਤ ਰਚਨਾ ਕੀਤੀ । ਉਨ੍ਹਾਂ ਕਈ ਸਾਹਿਤ ਰੂਪ ਅਧੀਨ ਸਾਹਿਤ ਰਚਨਾ ਕੀਤੀ ਸੀ । ਉਹ ਸਿੰਘ ਸਭਾ ਲਹਿਰ ਦੇ ਸੰਸਥਾਪਕਾਂ ਵਿਚੋਂ ਹਨ । ਉਨ੍ਹਾਂ ਇਸ ਸਾਹਿਤ ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਤ ਕੀਤਾ । ਉਹ ਕਮਾਲ ਦੇ ਕਵੀ, ਵਾਰਤਕਕਾਰ ਅਤੇ ਸੰਵਾਦਕਰਤਾ ਸਨ । ਉਹ ਬੁਲੰਦ ਆਵਾਜ਼ ਦੇ ਮਾਲਕ ਸਨ । ਉਨ੍ਹਾਂ ਨੂੰ ਸਭਾਵਾਂ ਵਿਚ ਵਿਸ਼ੇਸ਼ ਤੌਰ ਉਤੇ ਸੱਦਿਆ ਜਾਂਦਾ ਸੀ । ਉਨ੍ਹਾਂ ਦੀਆਂ ਰਚਨਾਵਾਂ ਅੰਦਰ ਸਮੋਈ ਗੁਰਮਤਿ ਦ੍ਰਿਸ਼ਤੀ ਦੀ ਨਿਰਮਲਤਾ ਕਾਰਨ ਉਨ੍ਹਾਂ ਦੇ ਸਾਹਿਤ ਦੀ ਮੰਗ ਸਦਾ ਬਣੀ ਰਹਿੰਦੀ ਸੀ ।

Book(s) by same Author