ਹੱਥ-ਲਿਖਤ ਪ੍ਰਾਚੀਨ ਬੀੜਾਂ ਦੀ ਪਰਿਕਰਮਾ (ਭਾਗ ਦੂਜਾ)

Hath-Likhat Pracheen Biran Di Parikarma (Vol. 2)

by: Manohar Singh Marco


  • ₹ 1,950.00 (INR)

  • ₹ 1,657.50 (INR)
  • Hardback
  • ISBN: 81-87526-87-4
  • Edition(s): Feb-2023 / 1st
  • Pages: 200
ਇਸ ਪੁਸਤਕ ਲੜੀ ਦੀ ਇਸ ਦੂਸਰੀ ਜਿਲਦ ਵਿਚ 400 ਦੇ ਕਰੀਬ ਉਹਨਾਂ ਦੁਰਲਭ ਹੱਥ-ਲਿਖਤ ਬੀੜਾਂ ਬਾਰੇ ਜਾਣਕਾਰੀ ਹੈ, ਜਿੰਨ੍ਹਾਂ ਦੇ ਲੇਖਕ ਨੇ ਆਪਣੀ ਹਯਾਤੀ ਦੌਰਾਨ ਚੋਖੀ ਘਾਲਣਾ ਘਾਲ ਕੇ, ਦੂਰ-ਦੁਰਾਡੇ ਥਾਵਾਂ ’ਤੇ ਜਾ ਕੇ ਦਰਸ਼ਨ ਕੀਤੇ, ਉਨ੍ਹਾਂ ਦੇ ਨੋਟਸ ਲਏ ਅਤੇ ਤਸਵੀਰਾਂ ਪ੍ਰਾਪਤ ਕੀਤੀਆਂ । ਆਪ ਨੇ ਬੀੜਾਂ ਦੇ ਸਿਰਫ਼ ਬਾਹਰੀ ਸਰੂਪ (ਕਾਗ਼ਜ਼, ਜਿਲਦ, ਸਿਆਹੀ, ਹਾਸ਼ੀਏ ਆਦਿ) ਬਾਰੇ ਹੀ ਵੇਰਵੇ ਇਕੱਤਰ ਨਹੀਂ ਕੀਤੇ, ਬਲਕਿ ਬੀੜਾਂ ਦੇ ਅੰਦਰਾਜ ਤੇ ਟਿੱਪਣੀਆਂ ਨੂੰ ਵੀ ਬੜੇ ਗਹੁ ਨਾਲ ਵਾਚਿਆ । “ਚਲਿਤ ਜੋਤੀ ਜੋਤਿ ਸਮਾਣੇ ਦਾ” ਤੋਂ ਇਹ ਢੂੰਡਿਆ ਕਿ ਉਹ ਕਿਸ ਗੁਰੂ ਸਾਹਿਬ ਦੀ ਆਖ਼ਰੀ ਟਿੱਪਣੀ ਹੈ ਤੇ ਉਸ ਤੋਂ ਇਹ ਵੀ ਨਿਰਣਾ ਕੀਤਾ ਕਿ ਉਹ ਸਹੀ ਹੈ ਜਾਂ ਨਹੀਂ । ਇੰਜ ਹੀ ਉਨ੍ਹਾਂ ਨੇ ਨੀਸਾਣ/ਦਸਤਖ਼ਤ ਦਾ ਮੁਤਾਲਿਆ ਵੀ ਕੀਤਾ ਤੇ ਸਹੀ ਨਿਰਣੇ ਦਿੱਤੇ ਕਿ ਉਹ ਕਿਸ ਗੁਰੂ ਸਾਹਿਬ ਦੇ ਹਨ । ਇਸੇ ਤਰ੍ਹਾਂ ਉਨ੍ਹਾਂ ਨੇ “ਨਕਲ ਕੀ ਨਕਲ” ਵਾਲੀ ਟੂਕ ਤੋਂ ਨਕਲ ਕੀਤੇ ਜਾਣ ਦੀ ਤਾਰੀਖ਼ ਦਾ ਨਿਰਣਾ ਵੀ ਕੀਤਾ ਹੈ । ਮਾਰਕੋ ਜੀ ਨੇ ਇਨ੍ਹਾਂ ਬਾਰੀਕੀਆਂ ਨੂੰ ਸਾਹਵੇਂ ਰੱਖ ਕੇ 40 ਨੁਕਤੇ ਤਿਆਰ ਕੀਤੇ ਸਨ ਅਤੇ ਇਨ੍ਹਾਂ ਪੁਰਾਤਨ ਬੀੜਾਂ ਦੇ ਨੋਟਸ ਬਣਾਏ ਸਨ । ਇਸ ਤਰ੍ਹਾਂ ਉਨ੍ਹਾਂ ਵੱਲੋਂ ਬਹੁਤ ਮਿਹਨਤ ਤੇ ਘੋਖਵੀਂ ਦ੍ਰਿਸ਼ਟੀ ਨਾਲ ਤਿਆਰ ਨੋਟਸ ਪ੍ਰਾਚੀਨ ਹੱਥ-ਲਿਖਤ ਬੀੜਾਂ ਬਾਰੇ ਪ੍ਰਮਾਣਿਕ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਂਦੇ ਹਨ । ਦੋ ਭਾਗਾਂ ਵਿਚ ਪ੍ਰਕਾਸ਼ਿਤ ਇਹ ਖੋਜ-ਭਰਪੂਰ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਹੱਥ-ਲਿਖਤ ਬੀੜਾਂ ਬਾਰੇ ਚਿੱਤਰਾਂ ਸਹਿਤ ਐਸੇ ਰੌਚਿਕ ਤੱਥ ਪੇਸ਼ ਕਰਦੀ ਹੈ ਕਿ ਧਰਮੀ-ਜੀਊੜਾ ਇਨ੍ਹਾਂ ਦੇ ਦਰਸ਼ਨ ਕਰ ਕੇ ਧੰਨ ਹੋ ਜਾਂਦਾ ਹੈ, ਜਗਿਆਸੂ ਇਸ ਜਾਣਕਾਰੀ ਤੋਂ ਵਿਸਮਾਦਿਤ ਹੋ ਜਾਂਦਾ ਹੈ ਅਤੇ ਖੋਜੀ ਵਿਦਵਾਨ ਇਨ੍ਹਾਂ ਤੱਥਾਂ ਤੋਂ ਤੰਦ ਫੜ ਕੇ ਸਿੱਖ-ਅਧਿਐਨ ਦੇ ਖੇਤਰ ਦੀਆਂ ਉਲਝੀਆਂ ਤਾਣੀਆਂ ਨੂੰ ਸੁਲਝਾ ਸਕਦਾ ਹੈ ।

Related Book(s)

Book(s) by same Author