ਕਵੀ ਸੈਨਾਪਤਿ ਕ੍ਰਿਤ ਸ੍ਰੀ ਗੁਰ ਸੋਭਾ (1711 ਈ.) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਅਤਿ ਨਿਕਟਵਰਤੀ ਕਵੀ ਦੀ ਮਹੱਤਵਪੂਰਨ ਤੇ ਇਤਿਹਾਸਕ ਰਚਨਾ ਹੈ। ਇਸ ਗ੍ਰੰਥ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ, ਜੀਵਨ-ਕਾਲ ਵਿਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੀ ਪ੍ਰਥਮ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਦੇ ਪ੍ਰਮੁੱਖ ਸਿੱਖਾਂ ਬਾਰੇ ਵੀ ਵਰਣਨ ਮਿਲਦਾ ਹੈ। ਪੁਰਾਤਨ ਬੋਲੀ-ਸ਼ੈਲੀ ਵਿਚ ਲਿਖੀ ਇਸ ਇਤਿਹਾਸਕ ਰਚਨਾ ਦੀ ਪੰਗਤੀ-ਦਰ-ਪੰਗਤੀ ਸੌਖੀ ਪੰਜਾਬੀ ਵਿਚ ਵਿਆਖਿਆ ਇਸ ਪੁਸਤਕ ਵਿਚ ਪਹਿਲੀ ਵਾਰ ਦਿੱਤੀ ਗਈ ਹੈ। ਮੂਲ ਪਾਠ ਦੇ ਔਖੇ ਸ਼ਬਦਾਂ ਦੇ ਅਰਥ ਤੇ ਇਤਿਹਾਸਕ ਭੁਲੇਖਿਆਂ ਸੰਬੰਧੀ ਫ਼ੁਟ-ਨੋਟ ਵੀ ਦਰਜ ਹਨ। ਅਖ਼ੀਰ ਵਿਚ ਦਿੱਤੇ ਗਏ ਸੰਬੰਧ ਸੂਚਕ ਤਤਕਰੇ ਨਾਲ ਇਸ ਪੁਸਤਕ ਦੀ ਉਪਯੋਗਤਾ ਬਹੁਤ ਵੱਧ ਗਈ ਹੈ।