ਨਾਨਕ ਸਿੰਘ ਰਚਨਾਵਲੀ (10 ਭਾਗ)

Nanak Singh Rachnavli (10 vols.)

by: Nanak Singh (Novelist)


  • ₹ 5,000.00 (INR)

  • Hardback
  • ISBN: 81-7599-010-4
  • Edition(s): Jan-1997 / 1st
  • Pages: 8016
ਨਾਨਕ ਸਿੰਘ ਪੰਜਾਬੀ ਨਾਵਲ ਦਾ ਪਿਤਾਮਾ ਹੈ। ਉਹਨਾਂ ਦੇ ਨਾਵਲਾਂ ਨਾਲ ਲਗਾਤਾਰ ਉਸਦੀਆਂ ਸਮਕਾਲੀ ਪੀੜ੍ਹੀਆਂ ਜੁੜੀਆਂ ਰਹੀਆਂ। ਨਾਨਕ ਸਿੰਘ ਸਮਕਾਲੀ ਸਮਾਜ ਦੀਆਂ ਸਮੱਸਿਆਵਾਂ ਦਾ ਨਾਵਲਾਂ ਵਿਚ ਵਿਸ਼ਲੇਸ਼ਣ ਕਰਦਾ, ਇਕ ਸੁਧਾਰਕ ਦ੍ਰਿਸ਼ਟੀਕੋਣ ਤੇ ਵਿਚਾਰਧਾਰਾ ਨੂੰ ਸਾਹਮਣੇ ਲਿਆਉਂਦਾ ਤੇ ਇਉਂ ਉਸਦੇ ਨਾਵਲਾਂ ਨੇ ਸਮਾਜ ਨਾਲ ਲਗਾਤਾਰ ਇਕ ਸੰਵਾਦ ਬਣਾ ਲਿਆ। ਨਾਨਕ ਸਿੰਘ ਨੇ ਕੇਵਲ ਗਲਪ ਦੀ ਸਿਰਜਨਾ ਹੀ ਨਾ ਕੀਤੀ, ਸਗੋਂ ਸਿਰਜਨਾਤਮਕ ਰੂਪ ਵਿਚ ਆਪਣੇ ਗਲਪ-ਸ਼ਾਸਤਰ ਦੇ ਸੰਕੇਤ ਵੀ ਦੇ ਦਿੱਤੇ। ਨਾਨਕ ਸਿੰਘ ਨੇ ਪੰਜਾਬੀ ਗਲਪ ਦੀ ਮੁੱਢਲੀ ਪਰਪੱਕ ਉਸਾਰੀ ਉਵੇਂ ਹੀ ਕੀਤੀ ਜਿਵੇਂ ਭਾਰਤੀ ਨਾਵਲ ਦੀ ਉਸਾਰੀ ਮੁਨਸ਼ੀ ਪ੍ਰੇਮ ਚੰਦ ਨੇ ਕੀਤੀ। ਇਸ 10 ਭਾਗਾਂ ਵਿਚ ਨਾਨਕ ਸਿੰਘ ਦੀ ਸੰਪੂਰਨ ਰਚਨਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਸਦੇ ਪ੍ਰਕਾਸ਼ਨ ਸਿਲਸਿਲੇ ਵਿਚ ‘ਕਾਊਂਟ ਡਾਊਨ’ ਦੀ ਵਿਧੀ ਵਰਤੀ ਗਈ ਹੈ, ਇਹਦੇ ਅਨੁਸਾਰ ਪਹਿਲੀ ਸੈਂਚੀ ਵਿਚ ਅੰਤਿਮ ਰਚਨਾਵਾਂ ਅਤੇ ਅਖੀਰਲੀ ਸੈਂਚੀ ਵਿਚ ਮੁਢਲੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।

Book(s) by same Author