ਰਹੱਸ

Rahaas

by: Rhonda Byrne
Translated by: Surinder Pal Singh (Er.)


  • ₹ 399.00 (INR)

  • ₹ 359.10 (INR)
  • Paperback
  • ISBN: 978-93-89143-33-1
  • Edition(s): Jan-2019 / 1st
  • Pages: 216
ਇਹ ਪੁਸਤਕ ਲੇਖਿਕਾ ਦੀ ਬਹੁ-ਚਰਚਿਤ ਤੇ ਵਿਕਰੀ ਦੇ ਸਰਵੋਤਮ ਪ੍ਰਤਿਮਾਨ ਸਥਾਪਿਤ ਕਰਨ ਵਾਲੀ ਜਗਤ ਪ੍ਰਸਿਧ ਰਚਨਾ ‘The Secret’ ਦਾ ਪੰਜਾਬੀ ਅਨੁਵਾਦ ਹੈ। ਇਸ ਵਿਚ ਰਹੱਸ ਦੇ ਸਾਰੇ ਅੰਸ਼ ਪਹਿਲੀ ਵਾਰ ਇਕੱਠੇ ਹੋ ਕੇ ਹੈਰਾਨੀਕੁਨ ਢੰਗ ਨਾਲ ਸਾਹਮਣੇ ਆ ਰਹੇ ਹਨ। ਇਸ ਰਹੱਸ ਦਾ ਗਿਆਨ ਅਤੇ ਅਨੁਭਵ ਸਾਰੇ ਲੋਕਾਂ ਦੇ ਜੀਵਨ ਦੀ ਕਾਇਆਕਲਪ ਕਰ ਸਕਦਾ ਹੈ । ਇਸ ਪੁਸਤਕ ਵਿਚ ਤੁਸੀਂ ਆਪਣੇ ਜੀਵਨ ਦੇ ਹਰ ਪਹਿਲੂ – ਧਨ, ਸਿਹਤ, ਸੰਬੰਧ, ਖ਼ੁਸ਼ੀ ਤੇ ਲੋਕ-ਵਿਵਹਾਰ – ਵਿਚ ਰਹੱਸ ਦਾ ਪ੍ਰਯੋਗ ਕਰਨਾ ਸਿੱਖੋਗੇ । ਤੁਸੀਂ ਆਪਣੇ ਅੰਦਰ ਛੁਪੀ ਉਸ ਪ੍ਰਬਲ ਸ਼ਕਤੀ ਨੂੰ ਜਾਣ ਜਾਓਗੇ, ਜਿਸਦਾ ਪ੍ਰਗਟਾਵਾ ਅਜੇ ਤੱਕ ਨਹੀਂ ਹੋਇਆ। ਇਹ ਅਹਿਸਾਸ ਤੁਹਾਡੇ ਜੀਵਨ ਦੇ ਹਰ ਪਹਿਲੂ ਨੂੰ ਖ਼ੁਸ਼ੀਆਂ ਨਾਲ ਭਰ ਸਕਦਾ ਹੈ । ਰਹੱਸ ਵਿਚ ਆਧੁਨਿਕ ਯੁਗ ਦੇ ਉਪਦੇਸ਼ਕਾਂ ਦਾ ਗਿਆਨ ਵੀ ਸ਼ਾਮਿਲ ਹੈ, ਜਿਨ੍ਹਾਂ ਨੇ ਇਸਦਾ ਪ੍ਰਯੋਗ ਸਿਹਤ, ਦੌਲਤ ਤੇ ਸੁਖ ਹਾਸਿਲ ਕਰਨ ਲਈ ਕੀਤਾ ਹੈ । ਉਨ੍ਹਾਂ ਦੀਆਂ ਰੌਚਕ ਕਹਾਣੀਆਂ ਤੋਂ ਪਤਾ ਚਲਦਾ ਹੈ ਕਿ ਰਹੱਸ ਦੇ ਗਿਆਨ ’ਤੇ ਅਮਲ ਕਰਨ ਨਾਲ ਬੀਮਾਰੀਆਂ ਠੀਕ ਹੋ ਸਕਦੀਆਂ ਹਨ, ਅਥਾਹ ਦੌਲਤ ਪਾਈ ਜਾ ਸਕਦੀ ਹੈ, ਸਮੱਸਿਆਵਾਂ ਨੂੰ ਸੁਲਝਾਇਆ ਜਾ ਸਕਦਾ ਹੈ ਅਤੇ ਅਸੰਭਵ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵੀ ਹਾਸਿਲ ਕੀਤਾ ਜਾ ਸਕਦਾ ਹੈ ।

Related Book(s)