ਸਿੱਖੀ ਦੀ ਆਤਮਾ

Sikhi Di Atma

by: Puran Singh (Prof.)


  • ₹ 750.00 (INR)

  • ₹ 675.00 (INR)
  • Hardback
  • ISBN: 81-7647-088-0
  • Edition(s): Jan-2014 / 4th
  • Pages: 686
  • Availability: Out of stock
ਸਿੱਖੀ ਦੀ ਆਤਮਾ (ਤਿੰਨ ਭਾਗ) ਜਿਸ ਦਾ ਅੰਗਰੇਜ਼ੀ ਨਾਮ Spirit of the Sikh ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰੋ. ਪੂਰਨ ਸਿੰਘ ਦੀ ਪ੍ਰਥਮ ਜਨਮ ਸ਼ਤਾਬਦੀ ਦੇ ਅਵਸਰ ਉਤੇ ਪਹਿਲੀ ਵਾਰ ਪ੍ਰਕਾਸ਼ਿਤ ਹੋਈ ਸੀ । ਪਹਿਲਾ ਭਾਗ ‘ਜੁਗਾਂ-ਜੁਗਾਂਤਰਾਂ ਦੀ ਸਾਂਝ’ ਵਿਚ ਸਿੱਖ ਧਰਮ ਦੇ ਰਹੱਸਵਾਦੀ ਅਨੁਭਵ ਅਤੇ ਅਧਿਆਤਮਿਕ ਚਿੰਤਨ ਤਕ ਸੀਮਤ ਨਹੀਂ, ਸਗੋਂ ਇਸ ਵਿਚ ਬੁਧ, ਈਸਾਈ, ਇਸਲਾਮ ਤੇ ਹੋਰ ਪੂਰਬੀ ਤੇ ਪਛਮੀ ਧਰਮਚਾਰੀਆਂ ਦੀਆਂ ਵਿਚਾਰਧਾਰਾਵਾਂ ਤੇ ਰਹੱਸਵਾਦੀ ਅਨੁਭਵਾਂ ਦਾ ਇਸ ਤਰ੍ਹਾਂ ਸਮਾਵੇਸ਼ ਕੀਤਾ ਗਿਆ ਹੈ ਕਿ ਸਾਰੇ ਵਿਸ਼ਵ ਨੂੰ ਇਹ ਇਕ ਨਵਾਂ ਅਧਿਆਤਮਿਕ ਦਰਸ਼ਨ ਦਾ ਢੋਆ ਹੈ । ਦੂਜਾ ਭਾਗ ‘ਆਤਮਾ ਦਾ ਸੰਗੀਤ’ ਇਕ ਰਹੱਸਵਾਦੀ ਸੰਤ ਦੀ ਅਧਿਆਤਮਿਕ ਯਾਤਰਾ ਦੇ ਵਿਸ਼ੇਸ਼ ਅਨੁਭਵਾਂ ਉਤੇ ਆਧਾਰਿਤ ਹੈ । ਇਸ ਦੇ ਵਧੇਰੇ ਭਾਗ ਵਿਚ ਗੁਰਬਾਣੀ ਦੀ ਪ੍ਰਕ੍ਰਿਤੀ ਅਥਵਾ ਇਸ ‘ਧੁਰ ਕੀ ਬਾਣੀ’ ਵਿਚ ਵਰਣਤ ਤਾਤਵਿਕ ਸੱਚ ਤਕ ਪਹੁੰਚਣ ਲਈ ਕਿਵੇਂ ਇਕ ਜਿਗਿਆਸੂ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ, ਬਾਰੇ ਵੀ ਸਪਸ਼ਟ ਸੰਕੇਤ ਕੀਤੇ ਗਏ ਹਨ । ਇਸ ਪੁਸਤਕ ਦਾ ਤੀਜਾ ਭਾਗ ਚਿੰਤਨਧਾਰਾ ਹੈ । ਇਹ ਪੁਸਤਕ ਇਸ ਚੰਤਕ ਦਾ ਗਿਆਨ ਭੰਡਾਰ ਹੈ । ਪ੍ਰੋ. ਪੂਰਨ ਸਿੰਘ ਦੇ ਅਧਿਆਤਮਿਕ ਚਿੰਤਨ ਦਾ ਆਧਾਰ ਗੁਰਮਤਿ ਹੈ, ਪਰ ਇਸ ਦੀ ਪਹੁੰਚ ਵਿਸ਼ਵ-ਵਿਆਪੀ ਸਰਬ-ਭੌਮਿਕ ਤੇ ਸਰਬ-ਕਾਲਿਕ ਹੈ । ਇਹ ਇਕ ਸੰਪਰਦਾਈ ਲਕਸ਼ ਨਹੀਂ, ਸਗੋਂ ਵਿਅਕਤੀ ਤੇ ਸਮੱਸ਼ਟੀ ਸਭ ਦਾ ਮੁਕਤੀ-ਮਾਰਗ ਹੈ ।

             ਤਤਕਰਾ

(ੳ) ਆਦਿ ਕਥਨ : ਕਿਰਪਾਲ ਸਿੰਘ ਕਸੇਲ / 07

(ਅ) ਦੂਜੇ ਸੰਸਕਰਣ ਦੀ ਭੂਮਿਕਾ / 27

ਭਾਗ ਪਹਿਲਾ : ਯੁਗਾਂ ਯੁਗਾਂਤਰਾਂ ਦੀ ਸਾਂਝ / 29

  • ਯੁਗਾਂ ਯੁਗਾਂਤਰਾਂ ਦੀ ਸਾਂਝ / 30
  • ਗੁਰੂ ਦਾ ਸਿੱਖ / 35
  • ਗੁਰਸਿੱਖ ਦਾ ਗੀਤ / 39
  • ਸਿੱਖ-ਮਤ ਦੇ ਚਿੰਨ੍ਹ / 43
  • ਗੁਰਸਿੱਖ / 47
  • ਗੁਰੂ ਦੇ ਸਿੱਖ ਦੀ ਆਤਮਾ / 60
  • ਵਿਅਕਤੀਤਵ ਦਾ ਪਾਰਸ / 79
  • ਜੋਤ ਤੋਂ ਜੋਤ ਦਾ ਜਗਣਾ / 89
  • ਮਹਾਂ ਪ੍ਰੇਮ / 93
  • ਅਦ੍ਰਿਸ਼ਟ ਮੰਡਲ / 111
  • ਤਿਆਗ / 125
  • ਭਲਾ ਕਰਨ ਦੀ ਸੋਝੀ / 129
  • ਗੁਰੂ ਗੋਬਿੰਦ ਸਿੰਘ ਦਾ ਖਾਲਸਾ / 134
  • ਅਕਾਲੀ ਸਿੰਘ ਦਾ ਗੀਤ / 143
  • ਲਹੂ ਮਾਸ ਦਾ ਪ੍ਰੀਤੀ ਭੋਜ / 153
  • ਖੰਡੇ ਧਾਰ ਪਾਹੁਲ / 156
  • ਗੁਰੂ ਜੀ ਦੇ ਤੀਰ / 161
  • ਸਿੱਖ ਦਾ ਜੀਵਨ ਕਥਾ / 168
  • ਗੁੱਝਾ ਮਿੱਤਰ / 172
  • ਮੁਕਤੀਦਾਤਾ ਗੁਰੂ ਗੋਬਿੰਦ ਸਿੰਘ / 187
  • ਆਤਮ ਚਿੰਤਨ / 190

ਭਾਗ ਦੂਜਾ : ਆਤਮਾ ਦਾ ਸੰਗੀਤ / 209

  • ਆਰੰਭਕ ਵਿਚਾਰ / 210
  • ਆਤਮਾ ਦਾ ਸੰਗੀਤ / 270

ਭਾਗ ਤੀਜਾ : ਚਿੰਤਨਧਾਰਾ / 365

  • ਗੁਰੂ ਨਾਨਕ ਤੇ ਰੱਬੀ ਮਿਹਰ / 366
  • ਗੁਰੂ ਦਾ ਸ਼ਬਦ / 375
  • ਭਾਵਨਾ ਹੀ ਪਰਮ-ਗਿਆਨ / 381
  • ਕਰਮ ਦਾ ਨੇਮ / 388
  • ਜੀਵਨ ਦਾ ਸੰਚਾਲਨ / 400
  • ਬ੍ਰਾਹਮਣ-ਮਤ, ਬੁਧ-ਮਤ ਅਤੇ ਸਿਖ-ਮਤ / 409
  • ਨਾਮ ਅਤੇ ਸਿਮਰਨ / 425
  • ਗੁਰਬਾਣੀ ਦੇ ਪ੍ਰਮਾਣ / 435
  • ਭਾਈ ਗੁਰਦਾਸ ਦੇ ਸਿੱਖ-ਮਤ, ਬ੍ਰਾਹਮਣ-ਮਤ ਤੇ ਇਸਲਾਮ ਬਾਰੇ ਵਿਚਾਰ / 446
  • ਆਤਮਾ ਦੀ ਅਦੁਤੀ ਪ੍ਰਾਰਥਨਾ (ਅਰਦਾਸ) / 469
  • ਗੁਰੂ ਗਰੰਥ ਦੇ ਨਿਰਦੇਸ਼ਾਂ ਅਨੁਸਾਰ ਲੰਮੀ ਨਦਰਿ / 472
  • ਯਥਾਰਥ ਤੇ ਗੁਰਮਤਿ / 484
  • ਸੁਹਜਵਾਦੀ ਦ੍ਰਿਸ਼ਟੀਕੋਣ / 494
  • ਪ੍ਰਭੂ ਤੇ ਸਮਾਜ / 506
  • ਪ੍ਰੇਮ / 514
  • ਮੌਤ / 539
  • ਯੁੱਧ / 546
  • ਨੈਤਿਕ ਸ਼ਾਸਤਰ / 564
  • ਸੁਹਜ ਸ਼ਾਸਤਰ / 569
  • ਪ੍ਰਭੂ ਪ੍ਰੀਤਮ ਦੇ ਚਰਨ ਕੰਵਲਾਂ ਦੀ ਟੇਕ / 573
  • ਸਿੱਖ ਇਤਿਹਾਸ ਧਰਮ, ਕਿਰਤੀ ਤੇ ਪ੍ਰੇਮ / 577
  • ਸਮਰੂਪਤਾ / 601
  • ਪੰਜਾਬ ਦਾ ਸਿੱਖ ਮੁਸਲਿਮ ਸਕੂਲ / 605
  • ਸਿੱਖ-ਮਤ ਤੇ ਬ੍ਰਾਹਮਣ-ਮਤ / 613
  • ਪ੍ਰਤਿਭਾ ਤੇ ਸ਼ਬਦਾਵਲੀ / 617
  • ਸਿੱਖ-ਮਤ ਵਿਚ ਅਧਿਆਤਮੀਕਰਣ ਦਾ ਆਦਰਸ਼ / 630
  • ਯੋਗ ਅਭਿਆਸ / 635
  • ਗੁਰੂ ਗੋਬਿੰਦ ਸਿੰਘ ਨਵ-ਗੀਤਾ ਦਾ ਸਾਕਾਰ ਰੂਪ / 647
  • ਸਿੱਖ ਜਨ-ਸਮੂਹ / 655
  • ਅਨੁਕ੍ਰਮਕਾ / 672

Book(s) by same Author