ਵਿਆਖਿਆ – ਸ਼ਾਸਤਰ ਅਤੇ ਸਿੱਖ ਵਿਆਖਿਆਕਾਰੀ

Viakhya – Shastar Ate Sikh Viakhyakari

by: Sarbjinder Singh (Dr.)


  • ₹ 250.00 (INR)

  • ₹ 225.00 (INR)
  • Hardback
  • ISBN: 978-81-302-0443-7
  • Edition(s): Jan-2017 / 1st
  • Pages: 213
  • Availability: In stock
ਵਿਆਖਿਆਕਾਰੀ ਦਾ ਕਾਰਜ ਕਿਸੇ ਵੀ ਰਚਨਾ ਵਿਚਲੇ ਗੁਹਜਮਈ ਅਰਥਾਂ ਨੂੰ ਬਹੁਤ ਹੀ ਸੁਖੈਨ ਢੰਗ ਨਾਲ ਸਰੋਤੇ ਜਾਂ ਪਾਠਕ ਦੀ ਚੇਤਨਾ ਦਾ ਹਿੱਸਾ ਬਣਾਉਣਾ ਹੁੰਦਾ ਹੈ । ਇਹ ਇਕ ਬਹੁਤ ਹੀ ਜਟਿਲ ਪ੍ਰਕਿਰਿਆ ਹੈ, ਖਾਸ ਕਰ ਉਸ ਵੇਲੇ ਜਦੋਂ ਵਿਆਖਿਆਕਾਰੀ ਦਾ ਖੇਤਰ ਧਰਮ ਜਾਂ ਧਾਰਮਿਕ ਰਚਨਾਵਾਂ ਹੋਣ । ਧਾਰਮਿਕ ਰਚਨਾਵਾਂ ਜਾਂ ਪਵਿੱਤਰ ਪ੍ਰਵਚਨਾਂ ਦਾ ਘੇਰਾ ਬਹੁਤ ਹੀ ਵਸੀਹ ਹੁੰਦਾ ਹੈ । ਧਰਮ ਨੂੰ ਆਧਾਰ ਸਮੱਗਰੀ ਬਣਾ ਕੇ ਰਚੇ ਗਏ ਸਾਹਿਤ ਦੇ ਦੋ ਮਹੱਤਵਪੂਰਨ ਰੂਪ ਸਾਡੇ ਸਾਹਮਣੇ ਹਨ, ਜਿਨ੍ਹਾਂ ਵਿਚੋਂ ਇਕ ਨੂੰ ਧਰਮ ਗ੍ਰੰਥ (ਧੁਰ ਕੀ ਬਾਣੀ) ਦਾ ਨਾਂ ਦਿੱਤਾ ਜਾਂਦਾ ਹੈ ਅਤੇ ਦੂਸਰਿਆਂ ਨੂੰ ਗ੍ਰੰਥ (ਵਿਆਖਿਆਕਾਰੀ) ਦਾ । ਇਥੇ ਇਕ ਬਹੁਤ ਹੀ ਮਹੱਤਵਪੂਰਨ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਧਰਮ ਗ੍ਰੰਥ ਨੂੰ ਗ੍ਰੰਥ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਅਤੇ ਗ੍ਰੰਥ ਨੂੰ ਧਰਮ ਗ੍ਰੰਥ ਵੀ ਨਹੀਂ ਕਿਹਾ ਜਾ ਸਕਦਾ । ਇਸ ਦੇ ਨਾਲ ਇਕ ਹੋਰ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਕਿਸੇ ਵੀ ਧਰਮ ਜਾਂ ਧਰਮ ਬਾਨੀ ਦੁਆਰਾ ਸਿਰਜਿਤ ਕੌਮੀਅਤ ਦੇ ਗ੍ਰੰਥ ਅਨੇਕਾਂ ਹੋ ਸਕਦੇ ਹਨ, ਪਰ ਉਸ ਧਾਰਮਿਕ ਕੌਮੀਅਤ ਦਾ ਧਰਮ ਗ੍ਰੰਥ ਕੇਵਲ ਤੇ ਕੇਵਲ ਇਕ ਹੀ ਹੋਵੇਗਾ । ਧਰਮ ਗ੍ਰੰਥ ਪਰਮਾਤਮ ਬੋਲ ਹੁੰਦੇ ਹਨ ਅਤੇ ਇਸ ਦਾ ਕੋਈ ਕਰਤਾ ਨਹੀਂ ਹੁੰਦਾ ਬਲਕਿ ਇਹ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਪਰ ਹਰ ਗ੍ਰੰਥ ਦਾ ਇਕ ਕਰਤਾ ਜ਼ਰੂਰੀ ਹੈ । ਇਹ ਕਰਤਾ ਜਾਂ ਰਚਨਾਕਾਰ ਆਪਣੀ ਬੁੱਧੀ ਦੇ ਬਲਬੂਤੇ ਧਰਮ ਗ੍ਰੰਥ ਦਾ ਅਧਿਐਨ ਕਰਦਾ ਹੈ ਅਤੇ ਆਪਣੀ ਸਮਰੱਥਾ ਅਨੁਸਾਰ ਧਰਮ ਗ੍ਰੰਥ ਵਿਚਲੇ ਗੁਹਜ ਦਾ ਅਧਿਐਨ ਕਰਦਾ ਹੋਇਆ ਉਸ ਵਿਚੋਂ ਇਕ ਗ੍ਰੰਥ ਦੀ ਰਚਨਾ ਕਰ ਲੈਦਾ ਹੈ ।

Related Book(s)

Book(s) by same Author