ਹਰੀ ਸਿੰਘ ਨਲਵਾ

Hari Singh Nalwa

by: Rattan Singh Jaggi (Dr.)


  • ₹ 100.00 (INR)

  • ₹ 90.00 (INR)
  • Paperback
  • ISBN: 978-81-237-7108-3
  • Edition(s): Jan-2014 / 1st
  • Pages: 105
  • Availability: Out of stock
ਵੀਰ-ਨਾਇਕ ਸਰਦਾਰ ਹਰੀ ਸਿੰਘ ਨਲਵਾ ਇਕ ਅਜਿਹਾ ਰਣ-ਵਿਕ੍ਰਮ ਯੋਧਾ ਸੀ ਜਿਸ ਨੇ ਉਨ੍ਹਾਂ ਕਬਾਇਲੀਆਂ/ਅਫ਼ਗਾਨਾਂ ਤੋਂ ਈਨ ਮੰਨਵਾ ਲਈ ਜੋ ਪਿਛਲੇ ਅੱਠ ਸੌ ਸਾਲਾਂ ਤੋਂ ਦੱਰਾ ਖੈਬਰ ਦੇ ਰਸਤੇ ਦਾਖ਼ਲ ਹੋ ਕੇ ਭਾਰਤ ਦੀ ਪੱਤ ਲੁੱਟਦੇ ਆ ਰਹੇ ਸਨ । ਨਵਲਾ ਸਰਦਾਰ ਸ਼ਸਤਰ ਧਾਰਣ ਕਰਕੇ ਜਿੱਧਰ ਨੂੰ ਨਜ਼ਰ ਉਠਾਉਂਦਾ, ਵੈਰੀਆਂ ਦੇ ਸਾਹ ਸੁਕ ਜਾਂਦੇ । ਉਸ ਦੇ ਹੱਥ ਵਿਚ ਲਿਸ਼ਕਦੀ ਤਲਵਾਰ ਦੀ ਚਮਕ ਵੇਖ ਕੇ ਪ੍ਰਚੰਡ ਅਫ਼ਰੀਦੀਆਂ ਨੂੰ ਕੰਬਣੀ ਛਿੜ ਜਾਂਦੀ, ਉਨ੍ਹਾਂ ਦੇ ਰੰਗ ਪੀਲੇ ਪੈ ਜਾਂਦੇ । ਉਸ ਦਾ ਸਾਹਮਣਾ ਕਰਨੋਂ ਆਪਣੇ ਆਪ ਨੂੰ ਅਸਮਰੱਥ ਸਮਝਦੇ ਹੋਏ ਯੁੱਧ-ਭੂਮੀ ਤੋਂ ਖਿਸਕਣ ਦਾ ਰਾਹ ਲੱਭਣ ਲਗਦੇ । ਸਰਦਾਰ ਹਰੀ ਸਿੰਘ ਨਲਵਾ ਦਾ ਜੀਵਨ-ਬਿਰਤਾਂਤ ਭਾਰਤ ਦੇ ਇਤਿਹਾਸ ਦੀ ਗੌਰਵ ਗਾਥਾ ਹੈ, ਜਿਸ ਨੂੰ ਸੁਣ ਕੇ, ਪੜ੍ਹ ਕੇ ਆਲਸੀ ਸੁਭਾ ਵਾਲੇ ਵੀ ਉਤਸ਼ਾਹੀ ਅਤੇ ਹਿੰਮਤੀ ਹੋ ਜਾਂਦੇ ਹਨ । ਉਹ ਇਕ ਦਿਗ-ਵਿਜਈ ਸੂਰਮਾ ਸੀ ਜੋ ਕਦੇ ਵੀ ਕਿਸੇ ਯੁੱਧ ਵਿਚ ਹਾਰਿਆ ਨਹੀਂ ਸੀ । ਉਸ ਦਾ ਜੀਵਨ-ਬਿਰਤਾਂਤ ਸੂਰਬੀਰਤਾ ਅਤੇ ਸਜੀਵਤਾ ਦਾ ਇਤਿਹਾਸ ਹੈ ।

Related Book(s)

Book(s) by same Author