ਈਰਾਨ ਤੇ ਈਰਾਨੀ

Iran Te Irani

by: Harpal Singh Pannu


  • ₹ 330.00 (INR)

  • ₹ 280.50 (INR)
  • Hardback
  • ISBN: 81-7205-556-0
  • Edition(s): Mar-2023 / 3rd
  • Pages: 304
  • Availability: In stock
ਈਰਾਨ ਮਾਨਵ-ਸਭਿਅਤਾ ਦਾ ਪੰਘੂੜਾ ਹੈ। ਇਸ ਦੀਆਂ ਲੋਰੀਆਂ ਨੇ ਮਨੁੱਖ ਨੂੰ ਜੀਊਣਾ ਤੇ ਥੀਣਾ ਸਿਖਾਇਆ। ਈਰਾਨ ਵਰਗੀ ਸ਼ਾਂਤ ਅਤੇ ਸਾਊ ਸਭਿਅਤ ਹੋਰ ਕੋਈ ਨਹੀਂ ਹੈ। ਈਰਾਨੀ ਖੁਦ ਤਾਂ ਸੋਹਣੇ ਹਨ ਹੀ, ਉਹਨਾਂ ਨੇ ਸੰਸਾਰ ਨੂੰ ਬਿਹਤਰੀਨ ਸੁੰਦਰ ਆਰਟ ਸਿਰਜ ਕੇ ਦਿੱਤਾ। ਈਰਾਨ ਦੇ ਫਕੀਰ ਸ਼ਾਇਰਾਂ ਦੀ ਸ਼ਾਇਰੀ, ਉਨ੍ਹਾਂ ਦੇ ਫਲਸਫੇ, ਸਾਹਿਤ, ਕੀਮੀਆਗਰੀ, ਮੈਡੀਸਨ, ਸ਼ਿਲਪਕਾਰੀ ਅਤੇ ਇਮਾਰਤਸਾਜ਼ੀ ਦੇ ਪ੍ਰਭਾਵ ਕੇਵਲ ਯੌਰਪ ਨੇ ਹੀ ਨਹੀਂ, ਬਲਕਿ ਸਾਰੀ ਦੁਨੀਆਂ ਨੇ ਕਬੂਲ ਕੀਤੇ ਹਨ। ਭਾਰਤ ਦੀ ਸਾਂਸਕ੍ਰਿਤਕ ਸਾਂਝ ਈਰਾਨ ਨਾਲ ਸਭ ਤੋਂ ਵੱਧ ਹੈ, ਪਰ ਮੁਲਕ ਦੀ ਵੰਡ ਨੇ ਇਸ ਪ੍ਰਕਿਰਤਕ ਸਾਂਝ ਵਿਚ ਰੁਕਾਵਟ ਪਾ ਦਿੱਤੀ ਹੈ। ਇਹ ਪੁਸਤਕ ਈਰਾਨ ਦੇ ਇਤਿਹਾਸ, ਕਲਚਰ ਤੇ ਧਰਮ ਦੇ ਦਿਲਚਸਪ ਤੇ ਵਿਸਤ੍ਰਿਤ ਵੇਰਵੇ ਦਿੰਦਿਆਂ ਈਰਾਨ ਵਿਚ ਆਏ ਰਾਜ ਪਲਟੇ ਦਾ ਵਿਸਥਾਰ ਸਹਿਤ ਜ਼ਿਕਰ ਕਰਦੀ ਹੈ ਤੇ ਇਸ ਸਾਂਝ ਨੂੰ ਪੁਨਰ-ਜੀਵਤ ਕਰਨ ਦਾ ਨਿਓਤਾ ਦਿੰਦੀ ਹੈ। ਪੁਸਤਕ ਦੇ ਚਾਰ ਲੇਖ ਅਰਬ-ਇਜ਼ਰਾਈਲ ਟੱਕਰ ਦੇ ਇਤਿਹਾਸ ਨੂੰ ਕੁਰੇਦ ਕੇ ਇਕ ਨਵੇਂ ਦੇਸ਼ ਦੇ ਜਨਮ ਦੀ ਗਾਥਾ ਦਾ ਸੰਤੁਲਿਤ ਤੇ ਦੋਸਤਾਨਾ ਬਿਰਤਾਂਤ ਪੇਸ਼ ਕਰਦੇ ਹਨ। ਸਦੀਆਂ ਤੋਂ ਯਹੂਦੀਆਂ ਨੂੰ ਨਫਰਤ ਦਾ ਸ਼ਿਕਾਰ ਹੋਣਾ ਪਿਆ, ਪਰ ਇਹਨਾਂ ਯੋਧਿਆਂ ਦਾ ਵਿਸ਼ਵਾਸ ਸੀ ਕਿ ਧਰਮ ਦੀ ਕਿਰਤ ਰਾਹੀਂ ਉਹ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਹੋਣਗੇ। ਅਰਬਾਂ ਦੇ ਕਰੜੇ ਵਿਰੋਧ ਦੇ ਬਾਵਜੂਦ ਉਹਨਾਂ ਨੇ ਸਖਤ ਮਿਹਨਤ ਤੇ ਸਿਦਕਦਿਲੀ ਨਾਲ ਇਸ ਧਰਤੀ ’ਤੇ ਇਹ ਮੋਅਜਜ਼ਾ ਕਰ ਵਿਖਾਇਆ। ਤੁਰਕਾਂ ਹੱਥੋਂ ਆਰਮੀਨੀ ਲੋਕਾਂ ਦੀ ਨਸਲਕੁਸ਼ੀ ਦਾ ਸੁੰਨ ਕਰਨ ਵਾਲਾ ਬਿਰਤਾਂਤ ਸਾਡੇ ਜ਼ਖਮਾਂ ਦੀ ਚੀਸ ਨੂੰ ਤਿੱਖਾ ਕਰਦਾ ਹੈ ਤੇ ਇਸ ਮਾਸੂਮ ਕੌਮ ਪ੍ਰਤਿ ਹਮਦਰਦੀ ਪੈਦਾ ਕਰਦਾ ਹੈ। ਅਣਛੋਹੇ ਵਿਸ਼ਿਆਂ ਨਾਲ ਸਾਂਝ ਪੁਆ ਕੇ ਇਹ ਪੁਸਤਕ ਸਾਡੇ ਗਿਆਨ ਦਰੀਚੇ ਨੂੰ ਮੋਕਲਾ ਕਰਦੀ ਹੈ ਅਤੇ ਸਾਡੀਆਂ ਅਕਾਂਖਿਆਵਾਂ ਦੇ ਖੰਭਾਂ ਨੂੰ ਪਰਵਾਜ਼ ਭਰਨ ਲਈ ਤਾਣ ਦਿੰਦੀ ਹੈ।

          ਤਤਕਰਾ

  • ਆਪਣੇ ਵੱਲੋਂ / 9
  • ਪੁਰਾਤਨ ਈਰਾਨ / 11
  • ਪਾਰਸੀ ਧਰਮ / 32
  • ਇਨਕਲਾਬ ਵੱਲ ਜਾਂਦਾ ਰਸਤਾ / 60
  • ਇਸਲਾਮੀ ਇਨਕਲਾਬ / 81
  • ਈਰਾਨ ਅਤੇ ਅਜੋਕੇ ਈਰਾਨੀ / 107
  • ਅਜ਼ਰਾ ਨਫੀਸੀ / 128
  • ਵਾਪਸੀ / 140
  • ਫਲਸਤੀਨ ਬਨਾਮ ਇਜ਼ਰਾਈਲ / 183
  • ਗੋਲਡਾ ਮੀਰ ਅਤੇ ਇਕ ਦੇਸ ਦਾ ਜਨਮ / 219
  • ਹਮਾਸ ਦਾ ਬੇਟਾ / 261
  • ਆਰਮੀਨੀ ਨਸਲਕੁਸ਼ੀ / 290

Related Book(s)

Book(s) by same Author