ਸ੍ਰੀ ਅੰਮ੍ਰਿਤਸਰ ਸਿੱਖ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਆਰਥਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਸ ਪੁਸਤਕ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਲੈ ਕੇ 1863 ਈ. ਤਕ ਕਵੀ ਨਿਹਾਲ ਸਿੰਘ ਕਵੀਂਦ੍ਰ ਦੁਆਰਾ ਲਿਖੀ ਅਤੇ ਸੰਪਾਦਿਤ ਕੀਤੀ ਪੁਸਤਕ ਸ੍ਰੀ ਸੁਧਾਸਰ ਸ਼ੱਤਕ ਪੱਚੀਸਾ ਤਕ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੂਲ ਰੂਪ ਵਿਚ ਰਚਨਾਵਾਂ ਨੂੰ ਵੱਖ-ਵੱਖ ਲਾਇਬ੍ਰੇਰੀਆਂ ਅਤੇ ਵਿਸ਼ੇਸ਼ ਵਿਅਕਤੀਆਂ ਪਾਸੋਂ ਇਕੱਤਰ ਕਰ ਕੇ ਉਹਨਾਂ ਦੇ ਵਿਸ਼ੇ, ਲਿਖਣ-ਕਾਲ, ਰੂਪਾਕਾਰ, ਇਤਿਹਾਸਕ ਸੰਕਲਪ ਨੂੰ ਨਿੱਖਰਵੇਂ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇੰਞ ਇਹ ਰਚਨਾ ਸਿੱਖੀ ਦੀ ਇਸ ਮਹਾਨ ਸੰਸਥਾ ਪ੍ਰਤਿ ਸਿੱਖ-ਆਸਥਾ ਦਾ ਤਿੰਨ ਸਦੀਆਂ ਦਾ ਬਖਾਨ ਹੈ, ਜੋ ਸਿੱਖ-ਸੁਰਤਿ ਨੂੰ ਹਮੇਸ਼ਾ ਹੁਲਾਰੇ ਦਿੰਦਾ ਰਹੇਗਾ।